Latest

ਪਿੰਡ ਮਾਨਾਵਾਲੀ ਦੇ ਅੱਠ ਪਰਿਵਾਰ ਲੋਕ ਇੰਨਸਾਫ ਪਾਰਟੀ ਨੂੰ ਛੱਡ ਕੇ ਹੋਏ ਕਾਂਗਰਸ ‘ਚ ਸ਼ਾਮਲ * ਕਾਂਗਰਸ ਨਾਲ ਜੁੜਨ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ – ਮਾਨ

ਫਗਵਾੜਾ 31 ਜਨਵਰੀ
( ਸ਼ਰਨਜੀਤ ਸਿੰਘ ਸੋਨੀ )
ਪਿੰਡ ਮਾਨਾਵਾਲੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਦੇ 8 ਮੋਹਤਬਰ ਪਰਿਵਾਰਾਂ ਨੇ ਬੈਂਸ ਭਰਾਵਾਂ ਦੀ ਲੋਕ ਇੰਨਸਾਫ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਕਤ ਪਰਿਵਾਰਾਂ ਦਾ ਸਵਾਗਤ ਕਰਨ ਲਈ ਆਯੋਜਿਤ ਸਮਾਗਮ ਵਿਚ ਹਲਕਾ ਇੰਚਾਰਜ਼ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਨਛੱਤਰ ਕੁਮਾਰ, ਹਰਮੇਸ਼ ਲਾਲ, ਅਮਰਜੀਤ ਲਾਲ, ਉਦੇ ਕਰਨ, ਜਗੀਰ ਚੰਦ, ਜੋਗਿੰਦਰ ਸਿੰਘ ਫੌਜੀ, ਸੋਮਨਾਥ, ਬਲਵਿੰਦਰ ਕੁਮਾਰ ਦੇ ਪਰਿਵਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕਰਨ ਉਪਰੰਤ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਤੋਂ ਦੁਖੀ ਹਰ ਨਾਗਰਿਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨੂੰ ਲੈ ਕੇ ਬੇਹਦ ਉਤਸ਼ਾਹਤ ਹੈ। ਪ੍ਰਿਅੰਕਾ ਗਾਂਧੀ ਦੇ ਸਰਗਰਮ ਰਾਜਨੀਤੀ ਵਿਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਪ੍ਰਤੀ ਆਮ ਲੋਕਾਂ ਦਾ ਰੁਝਾਨ ਹੋਰ ਵੀ ਵਧਿਆ ਹੈ। ਅੱਜ ਦੇਸ਼ ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਕੇਂਦਰ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਅਤੇ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ। ਉਹਨਾਂ ਦਾਅਵਾ ਕੀਤਾ ਕਿ ਹਲਕਾ ਵਿਧਾਨਸਭਾ ਫਗਵਾੜਾ ਤੋਂ ਆਉਂਦੀਆਂ ਲੋਕਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਨੂੰ ਭਾਰੀ ਲੀਡ ਦੁਆ ਕੇ ਜਿੱਤ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਜਸਪ੍ਰੀਤ ਸਿੰਘ ਸੱਤੀ ਤੋਂ ਇਲਾਵਾ ਸਰਪੰਚ ਅਨੀਤਾ ਦੇਵੀ, ਜਸਵਿੰਦਰ ਕੁਮਾਰ, ਸੁਰਿੰਦਰ ਪਾਲ, ਮੈਂਬਰ ਪੰਚਾਇਤ ਅਮਰੀਕ ਸਿੰਘ, ਮੱਖਣ ਰਾਮ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!