Latest

ਪਿੰਡ ਰਾਵਲ ਪਿੰਡੀ ਵਿਖੇ 550 ਬੂਟੇ ਲਗਾਉਣ ਦੀ ਮੁਹਿਮ ਦਾ ਹਰਜੀ ਮਾਨ ਨੇ ਕਰਵਾਇਆ ਸ਼ੁੱਭ ਆਰੰਭ

ਫਗਵਾੜਾ 15 ਜੁਲਾਈ
( ਸ਼ਰਨਜੀਤ ਸਿੰਘ ਸੋਨੀ )

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪਿੰਡ ਪੱਧਰ ਤੇ ਲਗਾਏ ਜਾ ਰਹੇ 550 ਬੂਟਿਆਂ ਦੀ ਲੜੀ ਵਿਚ ਪਿੰਡ ਰਾਵਲਪਿੰਡੀ ਵਿਖੇ ਪੰਚਾਇਤ ਵਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿਮ ਸ਼ੁਰੂ ਕੀਤੀ ਗਈ। ਇਸ ਮੌਕੇ ਬੂਟੇ ਲਗਾਉਣ ਦੀ ਸ਼ੁਰੂਆਤ ਵਿਸ਼ੇਸ਼ ਤੌਰ ਤੇ ਪੁੱਜੇ ਯੂਥ ਕਾਂਗਰਸੀ ਆਗੂ ਹਰਨੂਰ ਸਿੰਘ ਹਰਜੀ ਮਾਨ ਨੇ ਪਹਿਲਾ ਬੂਟਾ ਲਗਾ ਕੇ ਕਰਵਾਈ। ਉਪੰਰਤ ਮਨਰੇਗਾ ਕਾਮਿਆ ਦੀ ਮਦੱਦ ਨਾਲ ਸਾਰੇ ਪਿੰਡ ਵਿਚ ਬੂਟੇ ਲਗਾਏ ਗਏ। ਹਰਜੀ ਮਾਨ ਨੇ ਕਿਹਾ ਕਿ ਬਦਲਦੇ ਮੌਸਮ ਚੱਕਰ ਅਤੇ ਵਿਗੜਦੇ ਵਾਤਾਵਰਣ ਨੂੰ ਕਾਬੂ ਕਰਨ ਲਈ ਵੱਡੀ ਪੱਧਰ ਤੇ ਬੂਟੇ ਲਗਾਉਣਾ ਅੱਜ ਸਮੇਂ ਦੀ ਲੋੜ ਹੈ। ਹਰਜੀ ਮਾਨ ਨੇ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਪੁਰਜੋਰ ਅਪੀਲ ਕੀਤੀ ਕਿ ਇਹਨਾਂ ਬੂਟਿਆਂ ਦੀ ਚੰਗੀ ਤਰ•ਾਂ ਦੇਖਭਾਲ ਕੀਤੀ ਜਾਵੇ। ਇਸ ਮੌਕੇ ਸਰਪੰਚ ਅੰਮ੍ਰਿਤਪਾਲ ਸਿੰਘ ਰਵੀ ਰਾਵਲਪਿੰਡੀ, ਸੁਖਰਾਜ ਸਿੰਘ, ਸੰਦੀਪ ਕੁਮਾਰ, ਸੰਤੋਖ ਸਿੰਘ, ਅਨੀਸ਼, ਰਾਣੂ ਮੇਹਟ ਤੋਂ ਇਲਾਵਾ ਪਿੰਡ ਦੇ ਪਤਵੰਤੇ  ਹਾਜਰ ਸਨ।

Leave a Reply

Your email address will not be published. Required fields are marked *

error: Content is protected !!