Latest

ਪਿੰਡ ਭੁਲਾਰਾਈ ਦੇ ਲੋਕਾਂ ਨੇ ਆਪਣੇ ਹੀ ਪਿੰਡ ਦੀ ਪੰਚਾਇਤ ਖਿਲਾਫ਼ ਲਾਇਆ ਮੋਰਚਾ / ਮਾਮਲਾ ਕੂੜੇ ਦੇ ਡੰਪ ਨੂੰ ਚਕਾਉਣ ਸਬੰਧੀ

ਫਗਵਾੜਾ ( ਅਮਰੀਕ ਖੁਰਮਪੁਰ )
ਫਗਵਾੜਾ ਦੇ ਨਜ਼ਦੀਕ ਪਿੰਡ ਭੁਲਾਰਾਈ ਵਿਖੇ ਗ੍ਰਾਮ ਪੰਚਾਇਤ ਖਿਲਾਫ਼ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਘਰਾਂ ਨਜ਼ਦੀਕ ਕੂੜਾ ਸੁੱਟਣ ਦੇ ਮਾਮਲੇ ‘ਚ ਪਿੰਡ ਦੀ ਪੰਚਾਇਤ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਚਾਇਤ ਖਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦਿਆ ਸ. ਗੁਰਦਿਆਲ ਸਿੰਘ ਨੇ ਦੱਸਿਆ ਕਿ ਪੰਚਾਇਤ ਉਨ੍ਹਾਂ ਦੇ ਘਰਾਂ ਨਜ਼ਦੀਕ ਕੂੜੇ ਦੇ ਢੇਰ ਲਗਾ ਰਹੀ ਹੈ ਜਿਸ ਕਾਰਨ ਉਨ੍ਹਾਂ ਦਾ ਘਰ ਤੋਂ ਬਾਹਰ ਨਿਕਲਣਾ, ਸੈਰ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ

ਅਤੇ ਬਰਸਾਤੀ ਮੌਸਮ ਹੋਣ ਨਾਲ ਗੰਦਗੀ ਦੀ ਭਰਮਾਰ ਹੋਰ ਵੱਧ ਰਹੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾਂ ਵੀ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੂੰ ਲਿਖਤੀ ਸ਼ਕਾਇਤ ਵੀ ਕਰ ਚੁੱਕੇ ਹਨ ਪਰ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਸਖ਼ਤ ਸ਼ਬਦਾ ‘ਚ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਇਹ ਮਸਲਾ ਜਲਦ ਨਾ ਸੁਲਝਾਇਆ ਗਿਆ ਤਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!