Latest news

ਪਿੰਡ ਭਾਮ ਦੀ ਗਰਾਊਂਡ ਵਿੱਚ ਸੇਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

ਹੁਸ਼ਿਆਰਪੁਰ ( ਸੁੱਖ ਜਸਵਾਲ )

ਸਰਕਾਰੀ ਸੈਕੰਡਰੀ ਸਕੂਲ ਭਾਮ ਵਿਖੇ ਹੈਲਥ ਐਂਡ ਸਪੋਰਟਸ ਕਲੱਬ ਭਾਮ ਵਲੋਂ ਸੇਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋਇਆ ਜ਼ਿਕਰਯੋਗ ਹੈ ਕਿ ਰਾਤ ਦਾ ਟੂਰਨਾਮੈਂਟ ਭਾਮ ਵਿੱਚ ਪਹਿਲੀ ਵਾਰ ਹੋਣ ਤੇ ਖਿਡਾਰੀਆਂ ਤੇ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਪਹਿਲੇ ਦਿਨ ਦੇ ਟੂਰਨਾਮੈਂਟ ਦਾ ਉਦਘਾਟਨ ਊਘੇ ਸਮਾਜ ਸੇਵੀ ਸ. ਹਰੀ ਸਿੰਘ ਜਸਵਾਲ, ਸ. ਮਨਜੀਤ ਸਿੰਘ ਭਾਮ, ਗੁਰਮੇਲ ਸਿੰਘ ਭਾਮ, ਸਰਪੰਚ ਜਸਵਿੰਦਰ ਸਿੰਘ ਤੇ ਕਾਕਾ ਜਸਵਾਲ ਨੇ ਸਾਝੇ ਤੌਰ ਤੇ ਕੀਤਾ ਇਲਾਕੇ ਭਰ ਦੀਆਂ ਨਾਮੀ ਟੀਮਾਂ ਟੂਰਨਾਮੈਂਟ ਵਿੱਚ ਭਾਗ ਲੈ ਰਹੀਆ ਹਨ।ਦੂਸਰੇ ਦਿਨ ਦੇ ਮੈਂਚ ਦਾ ਉਦਘਾਟਨ ਚੱਬੇਵਾਲ ਦੇ ਐਸ.ਐਚ.ਓ. ਬਲਵਿੰਦਰ ਸਿੰਘ ਸਮਾਜ ਸੇਵੀ ਮਨਜੀਤ ਸਿੰਘ ਭਾਮ, ਹਰੀਸ਼ ਚੰਦਰ ਤੇ ਮਿੱਤਰਾ ਦਾ ਢਾਬਾ ਤੋਂ ਮਨਜੀਤ ਸਿੰਘ ਬਾਵਾ, ਬਲਵਿੰਦਰ ਪੰਚ, ਰਜੇਸ਼ ਜਸਵਾਲ ਪੰਚ ਆਦਿ ਨੇ ਸਾਂਝੇ ਤੌਰ ਤੇ ਕੀਤਾ। ਮੈਂਚ ਦਾ ਫਾਈਨਲ 13 ਸਤੰਬਰ ਨੂੰ ਹੋਵੇਗਾ ਇਨਾਮਾ ਦੀ ਵੰਡ ਉੱਘੇ ਸਮਾਜ ਸੇਵੀ ਸ. ਹਰੀ ਸਿੰਘ ਜਸਵਾਲ ਵਲੋਂ ਕੀਤੀ ਜਾਵੇਗੀ। ਮੈਂਚ ਵਿੱਚ ਰਾਜ ਜਸਵਾਲ, ਦਾਰਾ, ਮਿੱਠੂ ਖੇੜਾ, ਹਰਦੀਪ ਸਿੰਘ ਜਸਵਾਲ, ਜਤਿੰਦਰ ਸਿੰਘ ਸ਼ਾਮੂ, ਰਾਜਦੀਪ ਸਿੰਘ ਜਸਵਾਲ, ਸਤਵੀਰ ਸਿੰਘ, ਨਾਨਕ ਸਿੰਘ ਜਸਵਾਲ, ਹਨੀ, ਗੁਰਸੇਵਕ ਸਿੰਘ ਸ਼ੈਕੀ, ਦੀਪਕ ਜਸਵਾਲ, ਨੰਬਰਦਾਰ ਅਮਰਜੀਤ ਸਿੰਘ, ਅਮਨ ਭਲਵਾਨ, ਅਬਾਦ ਅਲੀ, ਜਸਕਰਨ ਸਿੰਘ, ਜਸਪਾਲ ਸਿੰਘ ਬਲਜੀਤ ਸਿੰਘ ਸਿੰਧੂ, ਗੁਰਦੀਪ ਸਿੰਘ ਥਾਪਾ, ਪਿੰਦਰ ਜਸਵਾਲ, ਦਲਵੀਰ ਸਿੰਘ, ਮਾ. ਜਸਵਿੰਦਰ ਸਿੰਘ, ਪਿੰਟੂ ਫੌਜੀ, ਸੁਖਪ੍ਰੀਤ ਜਸਵਾਲ, ਅਵਤਾਰ ਸਿੰਘ, ਅਮਰਜੀਤ ਸਿੰਘ ਬਾਬੂ, ਜੋਗਾ ਸਿੰਘ ਪੰਚ ਆਦਿ ਵੀ ਟੂਰਨਾਮੈਂਟ ਵਿੱਚ ਹਾਜ਼ਿਰ ਰਹੇ ਅਤੇ ਇਸ ਮੌਕੇ ਖੇਡ ਪ੍ਰੇਮੀ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!