Latest news

ਪਿੰਡ ਬੇਗਮਪੁਰ-ਸੰਗਤਪੁਰ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਉਤਸ਼ਾਹ ਨਾਲ ਕਰਵਾਇਆ * ਪ੍ਰਸਿੱਧ ਗਾਇਕ ਬਲਰਾਜ ਬਿਲਗਾ ਅਤੇ ਧੀਰਾ ਗਿਲ ਨੇ ਬੰਨਿਆ ਰੰਗ

ਫਗਵਾੜਾ 27 ਜਨਵਰੀ
ਧੰਨ-ਧੰਨ ਬਾਬਾ ਨਿੱਕੇ ਸ਼ਾਹ ਜੀ ਝੂਮਾਂ ਵਾਲੀ ਸਰਕਾਰ ਪਿੰਡ ਬੇਗਮਪੁਰ-ਸੰਗਤਪੁਰ ਵਿਖੇ ਦੋ ਰੋਜਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਪਿੰਡ ਬੇਗਮਪੁਰ-ਸੰਗਤਪੁਰ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ। ਜੋੜ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਚਰਾਗ਼ ਰੁਸ਼ਨਾਏ ਗਏ ਉਪਰੰਤ ਸ਼ਾਮ 5 ਵਜੇ ਝੰਡੇ ਦੀ ਰਸਮ ਨਿਭਾਈ ਗਈ ਅਤੇ ਸਰਬਤ ਦੇ ਭਲੇ ਦੀ ਅਰਦਾਸ ਹੋਈ। ਦੂਸਰੇ ਦਿਨ ਧਾਰਮਿਕ ਅਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਬਲਰਾਜ ਬਿਲਗਾ ਅਤੇ ਧੀਰਾ ਗਿਲ ਨੇ ਆਪਣੇ ਪ੍ਰਸਿੱਧ ਸੱਭਿਆਚਾਰਕ ਗੀਤਾਂ ਨਾਲ ਖੂਬ ਰੰਗ ਬੰਨਿ•ਆ। ਇਸ ਤੋਂ ਇਲਾਵਾ ਸੱਤੀ ਖੋਖੇਵਾਲੀਆ ਅਤੇ ਹਰਪ੍ਰੀਤ ਮਾਨ ਨੇ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਸਰੋਤਿਆਂ ਦੀ ਵਾਹਵਾਹੀ ਖੱਟੀ। ਸ਼ਾਮ ਦੀ ਮਹਿਫ਼ਿਲ ‘ਚ ਨਕਾਲ ਅਤੇ ਕਵਾਲ ਪਾਰਟੀਆਂ ਨੇ ਰੰਗਾਰੰਗ ਪ੍ਰੋਗਰਾਮ ਅਤੇ ਸੂਫੀਆਨਾ ਕਲਾਮਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ‘ਚ ਸਾਂਈ ਕਰਨੈਲ ਸ਼ਾਹ ਜੀ ਸਾਹਨੀ, ਸੰਤ ਟਹਿਲ ਨਾਥ, ਸੰਤ ਜਸਵੰਤ ਦਾਸ ਰਾਵਲਪਿੰਡੀ, ਬੀਬੀ ਜਸਬੀਰ ਕੌਰ ਤੋਂ ਇਲਾਵਾ ਸਸਰਪੰਚ ਹਰਦੀਪ ਸਿੰਘ, ਬੀਬੀ ਕਸ਼ਮੀਰ ਕੌਰ ਸਰਪੰਚ, ਪਵਨ ਕੁਮਾਰ ਸੋਨੂੰ ਬਲਾਕ ਸੰਮਤੀ ਮੈਂਬਰ, ਯੋਗਰਾਜ ਸੰਗਤਪੁਰ, ਗਰੀਬ ਦਾਸ, ਤੇਜਪਾਲ, ਸਾਬਕਾ ਸਰਪੰਚ ਬਲਵੰਤ ਸਿੰਘ, ਸਾਬਕਾ ਸਰਪੰਚ ਚਮਨ ਲਾਲ, ਪੂਰਨ ਚੰਦ ਬੇਗਮਪੁਰੀ, ਚਰਨਜੀਤ ਮਾਹੀ, ਸੁੱਚਾ ਰਾਮ, ਕਾਕਾ ਪ੍ਰਧਾਨ ਮੇਹਲੀਆਣਾ, ਗੁਰਦੇਵ ਰਾਜ, ਦੇਬੀ ਬੇਗਮਪੁਰੀ, ਬਲਦੇਵ ਮਰਵਾਹਾ (ਫਗਵਾੜਾ), ਚੈਨ ਸਿੰਘ ਸੰਗਤਪੁਰ, ਕਰਨੈਲ ਸਿੰਘ, ਗੁਰਨਾਮ ਪਾਲ ਅਕਾਲਗੜ•, ਠੇਕੇਦਾਰ ਜਸਵਿੰਦਰ ਸਿੰਘ ਮਾਣਾ, ਨਿਰਮਲ ਸੂਦ, ਅਰੁਣਜੀਤ ਸੂਦ, ਨਿਰਮਲ ਸਿੰਘ, ਗੁਲਸ਼ਨ ਕੁਮਾਰ, ਬਿੱਟੂ ਦਿੱਲੀ, ਬਲਵਿੰਦਰ ਸਿੰਘ, ਸਤਪਾਲ ਦਾਦਰਾ, ਸੁਖਪਾਲ ਮਨੀਲਾ, ਸੁਰਜੀਤ ਦੋਸਾਂਝ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!