Latest news

ਪਿੰਡ ਪਲਾਹੀ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ -ਰੋਟਰੀ ਕਲੱਬ ਨਾਰਥ ਫਗਵਾੜਾ ਨੇ ਵਿਦਿਆਰਥੀਆਂ ਨੂੰ ਦਿੱਤਾ ਸਾਈਕਲ

ਫਗਵਾੜਾ, 27 ਫਰਵਰੀ
ਇਤਿਹਾਸਕ ਨਗਰ ਪਲਾਹੀ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਲੋਂ ਸਾਂਝੇ ਤੌਰ ਤੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਲੈਂਬਰ ਸਿੰਘ ਬਸਰਾ ਕੈਨੇਡੀਅਨ ਨੇ ਕੀਤੀ। ਇਸ ਸਮੇਂ ਬੋਲਦਿਆਂ ਉਹਨਾ ਨੇ ਦੇਸ਼ ਦੇ ਲੋਕਾਂ ਨੂੰ ਮਿਲੇ ਬਰਾਬਰ ਹੱਕਾਂ ਦੀ ਚਰਚਾ ਕੀਤੀ।  ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਸੱਗੂ ਨੇ ਸਕੂਲ ਵਿੱਚ ਕਮੇਟੀ ਵਲੋਂ ਕੀਤੇ ਕੰਮਾਂ ਲਈ ਦਿੱਤੇ ਦਾਨ ਪਾਤਰੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਰਣਜੀਤ ਕੌਰ ਸਰਪੰਚ ਨੇ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਪਿੰਡ ‘ਚ ਸਫ਼ਾਈ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਸਮੇਂ ਹਾਜ਼ਰ ਹੋਏ ਰੋਟਰੀ ਕਲੱਬ ਨੌਰਥ ਫਗਵਾੜਾ ਦੇ ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਕਸਰਤ ਕਰਨ ਵਾਲਾ ਸਾਈਕਲ ਅਤੇ ਸਟੇਸ਼ਨਰੀ ਪ੍ਰਦਾਨ ਕੀਤੀ। ਐਨ.ਐਸ.ਐਸ. ਯੂਨਿਟ ਲਵਲੀ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨੇ ਪੂਰੀ ਮਿਹਨਤ ਨਾਲ ਪੰਡਾਲ ਨੂੰ ਸਜਾਇਆ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਵੀ ਆਜ਼ਾਦੀ ਦੇ ਗੀਤ  ਗਾਏ। ਮਦਲ ਲਾਲ ਚੇਅਰਮੈਨ ਪ੍ਰਾਇਮਰੀ ਸਕੂਲ ਨੇ ਵਿੱਦਿਆਰਥੀਆਂ ਨੂੰ ਲੱਡੂ ਵੰਡੇ ਅਤੇ ਮਨਜੀਤ ਸਿੰਘ ਪਹਿਲਾਵਨ  ਵਲੋਂ ਸਕੂਲ ਲਾਇਬ੍ਰੇਰੀ ਲਈ 10,000 ਰੁਪਏ ਦੇਣ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਨੇ ਵੀ ਸਕੂਲ ਲਈ 5,100 ਰੁਪਏ ਦੀ ਰਾਸ਼ੀ ਦਿੱਤੀ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਮਨੋਹਰ ਸਿੰਘ ਪੰਚ, ਰਾਮ ਪਾਲ ਪੰਚ, ਬਿੰਦਰ ਫੁੱਲ, ਗੁਰਨਾਮ ਸਿੰਘ, ਨਿਰਮਲ ਜੱਸੀ, ਸਤਨਾਮ ਕੌਰ, ਬਲਬੀਰ ਸਿੰਘ ਬਸਰਾ, ਜਸਵਿੰਦਰ ਪਾਲ ਸਾਬਕਾ ਪੰਚ, ਸੁਖਵਿੰਦਰ ਸੱਲ, ਮੇਜਰ ਸਿੰਘ ਠੇਕੇਦਾਰ, ਅਮਰੀਕ ਸਿੰਘ ਸੱਲ, ਦੋਹਾਂ ਸਕੂਲਾਂ ਦੇ ਮੁੱਖੀ ਸਟਾਫ਼ ਅਤੇ ਵਿੱਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!