Latest

ਪਿੰਡ ਪਲਾਹੀ ਵਿਖੇ ਪੰਜ ਨੌਜਵਾਨਾਂ ਨੇ ਆਜ਼ਾਦੀ ਦਿਹਾੜੇ ਝੁਲਾਇਆ ਤਿਰੰਗਾ ਝੰਡਾ ਗ੍ਰਾਮ ਪੰਚਾਇਤ ਅਤੇ ਰੋਟਰੀ ਕੱਲਬ ਫਗਵਾੜਾ ਨੌਰਥ ਨੇ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ

ਫਗਵਾੜਾ, 15 ਅਗਸਤ ( ਸ਼ਰਨਜੀਤ ਸਿੰਘ ਸੋਨੀ   )
ਇੱਕ ਨਵੀਂ ਪਿਰਤ ਪਾਉਂਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਪਲਾਹੀ ਵਿਖੇ ਪੰਜ ਨੌਜਵਾਨਾਂ ਨੰਬਰਦਾਰ ਸੁਰਜਨ ਸਿੰਘ, ਰਵੀਪਾਲ ਪੰਚ, ਰਵਿੰਦਰ ਸਿੰਘ ਸੱਗੂ, ਨਿਰਮਲ ਜੱਸੀ ਅਤੇ ਬਿੰਦਰ ਫੁੱਲ ਨੇ ਆਜ਼ਾਦੀ ਦਿਹਾੜੇ ਸਮੇਂ ਝੰਡਾ ਝੁਲਾਇਆ। ਪਲਾਹੀ ਸਕੂਲਾਂ ਦੀਆਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਸੱਗੂ, ਮਦਨ ਲਾਲ ਪੰਚ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤ ਪਲਾਹੀ ਅਤੇ ਰੋਟਰੀ ਕਲੱਬ ਫਗਵਾੜਾ ਨੌਰਥ ਦੇ ਸਹਿਯੋਗ ਨਾਲ ਮਨਾਏ ਗਏ ਆਜ਼ਾਦੀ ਦਿਹਾੜੇ ਮੌਕੇ ਰੋਟਰੀ ਕੱਲਬ ਫਗਵਾੜਾ ਵਲੋਂ ਬੱਚਿਆਂ ਨੂੰ ਪੰਜਾਹ ਸਕੂਲ ਬੈਗ ਵੰਡੇ ਗਏ। ਰੰਗਾ-ਰੰਗ ਪ੍ਰੋਗਰਾਮ ਹੋਇਆ, ਜਿਸ ‘ਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਇਸ ਸਮੇਂ ਇੰਦਰਜੀਤ ਸਿੰਘ ਪ੍ਰਧਾਨ ਰੋਟਰੀ ਕਲੱਬ, ਰਣਜੀਤ ਕੌਰ ਸਰਪੰਚ, ਗੁਲਾਮ ਸਰਵਰ ਸੱਬਾ, ਗੁਰਮੀਤ ਸਿੰਘ ਪਲਾਹੀ ਨੇ ਆਜ਼ਾਦੀ ਦਿਹਾੜੇ ਮੌਕੇ  ਵਧਾਈਆਂ ਦਿੱਤੀਆਂ। ਅੱਜ ਦੇ ਦਿਹਾੜੇ ਸਕੂਲ ਕੈਂਪਸ ਵਿੱਚ ਪੌਦੇ ਲਗਾਏ ਗਏ ਅਤੇ ਬੱਚਿਆਂ, ਸਟਾਫ ਅਤੇ ਪਬਲਿਕ ਨੂੰ ਲੱਡੂ ਵੰਡੇ ਗਏ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਮਨੋਹਰ ਸਿੰਘ ਪੰਚ, ਮੋਹਨ ਸਿੰਘ ਚੇਅਰਮੈਨ, ਪਲਵਿੰਦਰ ਸਿੰਘ ਪ੍ਰਧਾਨ,  ਮੇਜਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਭੋਗਲ, ਬਲਵਿੰਦਰ ਕੌਰ ਪੰਚ, ਜਸਬੀਰ ਸਿੰਘ ਬਸਰਾ, ਲਖਬੀਰ ਸਿੰਘ ਬਸਰਾ, ਅਮਰੀਕ ਸਿੰਘ ਸੱਲ, ਸੁਖਵਿੰਦਰ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਮਹਿੰਦਰ ਸਿੰਘ, ਸੋਹਨ ਲਾਲ, ਗੁਰਨਾਮ ਸਿੰਘ ਸੱਲ ਅਤੇ ਰੋਟਰੀ ਕਲੱਬ ਫਗਵਾੜਾ ਨੌਰਥ ਦੇ ਮੈਂਬਰਾਨ, ਹਰਜੀਤ ਸਿੰਘ ਭੋਗਲ, ਰਜਿੰਦਰ ਸਿੰਘ, ਨਰਿੰਦਰ ਸਿੰਘ , ਪਰਮਿੰਦਰ ਸਿੰਘ, ਦੋਹਾਂ ਸਰਕਾਰੀ ਸਕੂਲਾਂ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਲਾਹੀ ਦੇ ਸਟਾਫ ਮੈਂਬਰ ਅਤੇ ਵਿੱਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!