Latest news

ਪਿੰਡ ਢੱਕ ਪੰਡੋਰੀ ਦੀ 80 ਸਾਲਾ ਔਰਤ ਦੀ ਕੋਰੋਨਾ ਕਾਰਨ ਅੰਮ੍ਰਿਤਸਰ ਵਿੱਚ ਹੋਈ ਮੌਤ   *ਸਿਹਤ ਵਿਭਾਗ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਸੰਸਕਾਰ

   ਫਗਵਾੜਾ    (  ਆਰ.ਐਮ.ਪੀ.    )
ਸਬ ਡਵੀਜ਼ਨ ਫਗਵਾੜਾ ਦੇ ਖੇਤਰ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਜਿੱਥੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ  , ਉੱਥੇ ਹੀ ਮੌਤਾਂ ਵੀ ਹੋ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਬੀਤੇ ਕੱਲ ਕੋਰੋਨਾ ਮਹਾਂਮਾਰੀ ਨਾਲ ਪੀੜ੍ਹਤ ਪਿੰਡ ਢੱਕ ਪੰਡੋਰੀ ( ਤਹਿਸੀਲ ਫਗਵਾੜਾ ) ਵਾਸੀ  ਔਰਤ ਦੀ ਗੁਰੂ ਨਾਨਕ ਮਿਸ਼ਨ ਹਸਪਤਾਲ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦਾ ਅਜ ਅੰਤਿਮ ਸੰਸਕਾਰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸੈਕਟਰ ਭੁੱਲਾਰਾਈ ਦੇ ਕਰਮਚਾਰੀਆਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਪੀ. ਪੀ. ਕਿੱਟਾਂ ਪਾ ਕੇ ਪੰਚਾਇਤ ਦੀ ਹਾਜ਼ਰੀ ਵਿੱਚ ਕੀਤਾ ਗਿਆ । ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਬਲਾਕ ਦੇ ਪਿੰਡ ਢੱਕ ਪੰਡੋਰੀ ਦੀ ਵਸਨੀਕ ਮਿਰਤਕ ਚਰਨੀ ਪਤਨੀ ਲੇਟ ਰਾਜੂ ਰਾਮ  ( 80 ) ਜੋ ਕਿ ਦਿਲ ਦੇ ਰੋਗ ਅਤੇ ਬਲੱਡ ਪ੍ਰੈਸ਼ਰ ਨਾਲ ਪੀੜ੍ਹਤ ਸੀ, ਉਸਦਾ ਇਲਾਜ ਗੁਰੂ ਨਾਨਕ ਮਿਸ਼ਨ ਹਸਪਤਾਲ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ । ਇਸ ਦੌਰਾਨ ਕਲ ਸ਼ਾਮ  ਉਸ ਦੀ ਮੌਤ ਹੋ ਗਈ, ਜਿਸ ਦਾ ਅੱਜ ਪਿੰਡ ਢੱਕ ਪੰਡੋਰੀ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਬਲਿਹਾਰ ਚੰਦ ਹੈਲਥ  ਇੰਸਪੈਕਟਰ, ਏ. ਐੱਨ. ਐੱਮ, ਆਸ਼ਾ ਵਰਕਰ ਵਰਿੰਦਰ ਕੌਰ, ਪੰਚਾਇਤ ਮੈਂਬਰਾਂ ਤੋਂ ਇਲਾਵਾ ਪਰਿਵਾਰਕ ਮੈਂਬਰ ਵੀ ਮੌਜੂਦ ਸਨ ।

Leave a Reply

Your email address will not be published. Required fields are marked *

error: Content is protected !!