Latest

ਪਿੰਡ ਢੱਕ ਜਗਪਾਲਪੁਰ (ਰਾਮਗੜ•) ਦੇ ਨਵਨਿਯੁਕਤ ਮੈਂਬਰ ਪੰਚਾਇਤਾਂ ਨੇ ਸਾਬਕਾ ਮੰਤਰੀ ਮਾਨ ਤੋਂ ਲਿਆ ਆਸ਼ੀਰਵਾਦ * ਵਿਕਾਸ ਲਈ ਲੋੜੀਂਦੇ ਫੰਡ ਦੀ ਕਮੀ ਨਹੀਂ ਰਹੇਗੀ – ਮਾਨ

ਫਗਵਾੜਾ 1 ਜਨਵਰੀ ( ਸ਼ਰਨਜੀਤ ਸਿੰਘ ਸੋਨੀ ) ਪਿੰਡ ਢੱਕ ਜਗਪਾਲਪੁਰ ( ਰਾਮਗੜ ) ਤੋਂ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਚੋਣ ਜਿੱਤੇ ਮੈਂਬਰ ਪੰਚਾਇਤ ਸਤਵਿੰਦਰ ਸਿੰਘ, ਵਿਜੇ ਕੁਮਾਰ ਅਤੇ ਨੀਤੂ ਕੁਮਾਰੀ ਨੇ ਅੱਜ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਮਾਨ ਅਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਨਵ ਨਿਯੁਕਤ ਮੈਂਬਰ ਪੰਚਾਇਤਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ। ਮਾਨ ਨੇ ਭਰੋਸਾ ਦਿੱਤਾ ਕਿ ਪਿੰਡ ਦੇ ਵਿਕਾਸ ਵਿਚ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਤਿੰਨੇ ਜੇਤੂ ਪੰਚਾਂ ਨੂੰ ਨਿਰਦੇਸ਼ ਦਿੱਤਾ ਕਿ ਵੋਟਰਾਂ ਨੇ ਜਿਸ ਉਮੀਦ ਨਾਲ ਉਹਨਾਂ ਨੂੰ ਵੋਟਾਂ ਪਾ ਕੇ ਮੈਂਬਰ ਪੰਚਾਇਤ ਬਣਾਇਆ ਹੈ ਉਹਨਾਂ ਉਮੀਦਾਂ ਤੇ ਪੂਰਾ ਉਤਰਦੇ ਹੋਏ ਪਿੰਡ ਵਾਸੀਆਂ ਦੇ ਦੁੱਖ-ਸੁੱਖ ਵਿਚ ਸਾਂਝੀਦਾਰ ਬਣਨ।

ਮੈਂਬਰ ਪੰਚਾਇਤ ਸਤਵਿੰਦਰ ਸਿੰਘ ਜੋ ਕਿ ਪਹਿਲਾਂ ਪਿੰਡ ਦੇ ਸਰਪੰਚ ਵੀ ਰਹੇ ਹਨ ਉਹਨਾਂ ਮਾਨ ਨੂੰ ਭਰੋਸਾ ਦਿੱਤਾ ਕਿ ਵਿਕਾਸ ਦੇ ਕੰਮਾਂ ਵਿਚ ਪੰਚਾਇਤ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਆਪੋ ਆਪਣੇ ਵਾਰਡ ਦੇ ਵਿਕਾਸ ਨੂੰ ਬਿਨਾ ਕਿਸੇ ਸਿਆਸੀ ਭੇਦਭਾਵ ਦੇ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਰੀਤਪ੍ਰੀਤ ਪਾਲ ਸਿੰਘ, ਹਰਜੀਤ ਸਿੰਘ ਰਾਮਗੜ੍ਹ ਪ੍ਰਧਾਨ ਸਮੂਹ ਪੱਤਰਕਾਰ ਭਾਈਚਾਰਾ ਰਜਿ: ਪੰਜਾਬ, ਸਾਬਕਾ ਪੰਚ ਨਿਰਮਲ ਸਿੰਘ, ਜੋਗਾ ਸਿੰਘ, ਸੋਨੀ ਰਾਮਗੜ੍ਹ, ਸੁਖਜੀਤ ਦੁਬਈ, ਸੁਖਜੀਤ ਸਿੰਘ ਸੋਨੂੰ, ਗੁਰਜੀਤ ਸਿੰਘ ਗੱਗੀ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ ਸੋਨੂੰ, ਕੁਲਦੀਪ ਸਿੰਘ, ਮਨਜਿੰਦਰ ਕੌਰ, ਗੁਰਸ਼ਿੰਦਰ ਕੌਰ, ਮਨਦੀਪ ਕੌਰ, ਗੁਰਜੀਤ ਸਿੰਘ, ਗੁਰਵੰਤ ਸਿੰਘ, ਰਾਜ ਕੌਰ, ਜਸਪ੍ਰੀਤ ਸਿੰਘ, , ਰਣਜੀਤ ਸਿੰਘ, ਬਲਵੀਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!