Latest news

ਪਿੰਡ ਡੁਮੇਲੀ ਵਿਖੇ 6 ਬੱਚਿਆਂ ਦੀ ਮਾਂ ਦਾ ਉਸ ਦੇ ਹੀ ਪਤੀ ਵੱਲੋਂ ਕਤਲ

 ਫਗਵਾੜਾ : ਬੀਤੇ ਦਿਨੀਂ ਫਗਵਾੜਾ ਦੇ ਪਿੰਡ ਡੁਮੇਲੀ ਵਿਖੇ 6 ਬੱਚਿਆਂ ਦੀ ਮਾਂ ਦਾ ਉਸ ਦੇ ਹੀ ਪਤੀ ਵੱਲੋਂ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਕਤਲ ਹੋਈ ਔਰਤ ਦੀ ਪਹਿਚਾਣ ਲੱਛਮੀ ਪਤਨੀ ਰਾਮੂ ਵਾਸੀ ਡੁਮੇਲੀ ਵਜੋਂ ਹੋਈ ਹੈ। ਪੁਲਿਸ ਵੱਲੋਂ ਉਕਤ ਦੋਸ਼ੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਦੋਸ਼ੀ ਬਿਹਾਰ ਦਾ ਰਹਿਣ ਵਾਲਾ ਸੀ। ਦੱਸ ਦੇਈਏ ਕਿ ਪਿੰਡ ਡੁਮੇਲੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਨੇ ਸ਼ਰਾਬੀ ਹਾਲਤ ‘ਚ ਆਪਣੀ ਹੀ ਪਤਨੀ ਦਾ ਬੇਰਹਮੀ ਨਾਲ ਸਿਰ ‘ਚ ਰਾਡ ਅਤੇ ਸਿਰ ਕੰਧ ‘ਚ ਮਾਰ-ਮਾਰ ਕੇ ਕਤਲ ਕਰ ਦਿੱਤੋ ਗਿਆ।  ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆ ਕਿ ਉਕਤ ਪਰਿਵਾਰ ਪਿਛਲੇ 7-8 ਸਾਲਾਂ ਤੋਂ ਡੁਮੇਲੀ ਵਿਖੇ ਇਕ ਕਿਸਾਨ ਮਨਿੰਦਰ ਸਿੰਘ ਦੇ ਘਰ ਰਹਿ ਰਿਹਾ ਹੈ।

Phagwara Husband Murder Wife

ਉਕਤ ਮਜ਼ਦੂਰ 5 ਲੜਕੀਆਂ ਦਾ ਬਾਪ ਸੀ ਅਤੇ ਇਕ ਲੜਕੀ ਦਾ ਜਨਮ ਅਜੇ 15 ਕੁ ਦਿਨ ਪਹਿਲਾਂ ਹੀ ਹੋਇਆ ਸੀ, ਉਸ ਦਾ ਨਾਮ ਰੱਖਣ ਦੇ ਲਈ ਰਾਤ ਆਪਣੇ ਘਰ ‘ਚ ਹੀ ਪਾਰਟੀ ਰੱਖੀ ਹੋਈ ਸੀ। 

Phagwara Husband Murder Wife

ਇਸ ਦੌਰਾਨ ਪਤੀ-ਪਤਨੀ ਦਾ ਆਪਸ ‘ਚ ਝਗੜਾ ਹੋ ਗਿਆ। ਜਿਸ ਕਰਕੇ ਪਤੀ ਨੇ ਆਪਣੀ ਪਤਨੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋਣ ਲੱਗਿਆ ਸੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ । 

Leave a Reply

Your email address will not be published. Required fields are marked *

error: Content is protected !!