Latest

ਪਿੰਡ ਗੰਢਵਾ ਵਿਖੇ 550 ਬੂਟੇ ਲਗਾਉਣ ਦੀ ਮੁਹਿਮ ਦਾ ਰਾਣੀ ਸੋਢੀ ਨੇ ਕਰਵਾਇਆ ਸ਼ੁੱਭ ਆਰੰਭ

ਫਗਵਾੜਾ  ( ਸ਼ਰਨਜੀਤ ਸਿੰਘ ਸੋਨੀ    )
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪਿੰਡ ਪੱਧਰ ਤੇ ਲਗਾਏ ਜਾ ਰਹੇ 550 ਬੂਟਿਆਂ ਦੀ ਲੜੀ ਵਿਚ ਪਿੰਡ ਗੰਢਵਾ ਵਿਖੇ ਪੰਚਾਇਤ ਵਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿਮ ਸ਼ੁਰੂ ਕੀਤੀ ਗਈ। ਇਸ ਮੌਕੇ ਵਿਸ਼ੇਸ ਤੌਰ ਤੇ ਪਹੰਚੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਵਾਈ। ਰਾਣੀ ਸੋਢੀ ਨੇ ਕਿਹਾ ਕਿ ਬਦਲਦੇ ਮੌਸਮ ਚੱਕਰ ਅਤੇ ਵਿਗੜਦੇ ਵਾਤਾਵਰਣ ਨੂੰ ਕਾਬੂ ਕਰਨ ਲਈ ਵੱਡੀ ਪੱਧਰ ਤੇ ਬੂਟੇ ਲਗਾਉਣਾ ਅੱਜ ਸਮੇਂ ਦੀ ਲੋੜ ਹੈ। ਉਹਨਾਂ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਪੁਰਜੋਰ ਅਪੀਲ ਕੀਤੀ ਕਿ ਇਹਨਾਂ ਬੂਟਿਆਂ ਦੀ ਚੰਗੀ ਤਰ•ਾਂ ਦੇਖਭਾਲ ਕੀਤੀ ਜਾਵੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ  ਅਸ਼ਵਨੀ ਸ਼ਰਮਾ, ਗੁਰਦਿਆਲ ਸੋਢੀ, ਬਿੱਲਾ ਬੋਹਾਨੀ, ਸਰਪੰਚ ਕਮਲੇਸ਼ ਕੌਰ, ਮੈਂਬਰ ਪੰਚਾਇਤ ਲਖਬੀਰ ਮੁਖਤਿਆਰ ਮੁਹੰਮਦ, ਕਸ਼ੀਰ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ, ਦੀਸ਼ੋ, ਗਿਰਧਾਰੀ ਲਾਲ ਤੋਂ ਇਲਾਵਾ ਸਮਾਜ ਸੇਵਕ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਲੱਕੀ, ਕੈਸ਼ੀਅਰ ਇਕਬਾਲ ਸਿੰਘ, ਪਿਆਰਾ ਲਾਲ, ਰਾਜਕੁਮਾਰ, ਉਂਕਾਰ ਸਿੰਘ ਪ੍ਰੇਮ, ਚੂਹੜ ਸਿੰਘ, ਕਰਮਜੀਤ ਸਿੰਘ, ਮਹਿੰਦਰ ਸਿੰਘ, ਖੇਮਰਾਜ, ਤਰਸੇਮ ਲਾਲ, ਅਮਿਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!