Latest

ਪਿੰਡ ਖਲਵਾੜਾ ਵਿਖੇ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਗਾ ਕੇ ਭਰੇ ਲੋੜਵੰਦਾਂ ਦੇ ਫਾਰਮ * ਜੋਗਿੰਦਰ ਸਿੰਘ ਮਾਨ ਨੇ ਕੀਤਾ ਕੈਂਪ ਦਾ ਉਦਘਾਟਨ

ਫਗਵਾੜਾ 28 ਅਗਸਤ                                                                                                                                                                                      (ਸ਼ਰਨਜੀਤ ਸਿੰਘ ਸੋਨੀ )
ਪੰਜਾਬ ਸਰਕਾਰ ਦੀ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਗਰੀਬ ਤੇ ਲੋੜਵੰਦ ਲੋਕਾਂ ਦੇ ਫਰੀ ਇਲਾਜ ਲਈ ਸਿਹਤ ਕਾਰਡ ਬਨਾਉਣ ਦੇ ਮਕਸਦ ਨਾਲ ਹਲਕਾ ਵਿਧਾਨਸਭਾ ਫਗਵਾੜਾ ਦੇ ਖਲਵਾੜਾ ਵਿਖੇ ਕੈਂਪ ਲਗਾ ਕੇ ਯੋਜਨਾ ਅਧੀਨ ਲੋੜਵੰਦਾਂ ਦੇ ਫਾਰਮ ਭਰੇ ਗਏ। ਇਸ ਮੌਕੇ ਕੈਂਪ ਦਾ ਉਦਘਾਟਨ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਨੇ ਕੀਤਾ। ਉਹਨਾਂ ਪੰਜਾਬ ਸਰਕਾਰ ਦੀ ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਪੰਜ ਲੱਖ ਰੁਪਏ ਤੱਕ ਦਾ ਇਲਾਜ ਬਿਲਕੁਲ ਫਰੀ ਕਰਵਾਇਆ ਜਾ ਸਕੇ। ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਪ੍ਰਤੀ ਵਚਨਬੱਧ ਹਨ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਜਲਦੀ ਤੋਂ ਜਲਦੀ ਆਪਣੇ ਫਾਰਮ ਭਰਨ। ਕਾਂਗਰਸ ਪਾਰਟੀ ਵਲੋਂ ਵੀ ਹਰ ਪਿੰਡ ਅਤੇ ਸ਼ਹਿਰ ਦੇ ਹਰ ਵਾਰਡ ਵਿਚ ਕੈਂਪ ਲਗਾ ਕੇ ਫਾਰਮ ਭਰੇ ਜਾ ਰਹੇ ਹਨ। ਇਸ ਸਕੀਮ ਦਾ ਫਾਰਮ ਭਰਨ ਸਮੇਂ ਨੀਲੇ ਕਾਰਡ ਅਤੇ ਅਧਾਰ ਕਾਰਡ ਜਰੂਰ ਲਿਆਉਣ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਵਰੁਣ ਚੱਕ ਹਕੀਮ, ਕਸ਼ਮੀਰ ਸਿੰਘ, ਪਰਮਜੀਤ ਕਾਕਾ, ਗਿਆਨ ਚੰਦ, ਰਾਮ ਲਾਲ, ਹਰੀਪਾਲ, ਪਰਮਜੀਤ ਢੰਡਾ, ਅਮਨਦੀਪ, ਰੂਪ ਲਾਲ, ਪਰਗਨ ਮੱਲ, ਸ਼ਿੰਦਾ ਚੋਪੜਾ, ਜਗਜੀਵਨ ਲਾਲ ਸਰਪੰਚ, ਮਨੀ, ਬਲਜੀਤ ਭੁੱਟਾ, ਅਮਨਦੀਪ, ਸਿਮਰ, ਲਖਵਿੰਦਰ ਸਿੰਘ ਲੱਕੀ, ਹਰੀ ਰਾਮ ਢੰਡਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!