Latest news

ਪਿੰਡ ਕ੍ਰਿਪਾਲਪੁਰ ਦੇ ਸਰਪੰਚ ਨੇ ਲਾਇਆ ਪਿੰਡ ਵਿਚ ਸਰੇਆਮ ਨਸ਼ੇ ਦੀ ਵਿਕਰੀ ਦਾ ਦੋਸ਼ * ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਹੋਵੇਗਾ ਸੰਘਰਸ਼- ਜਰਨੈਲ ਨੰਗਲ * ਐਸ.ਪੀ. ਫਗਵਾੜਾ ਨੂੰ ਦਿੱਤਾ ਮੰਗ ਪੱਤਰ

ਫਗਵਾੜਾ 28 ਜਨਵਰੀ ( ਰਮੇਸ਼ ਸਰੋਆ  )
ਬਲਾਕ ਫਗਵਾੜਾ ਦੇ ਪਿੰਡ ਕ੍ਰਿਪਾਲਪੁਰ ਵਿਖੇ ਸਰੇਆਮ ਨਸ਼ਾ ਵੇਚਣ ਦਾ ਦੋਸ਼ ਲਾਉਂਦੇ ਹੋਏ ਅੱਜ ਪਿੰਡ ਦੇ ਸਰਪੰਚ ਸੋਮਨਾਥ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ ਵਲੋਂ ਐਸ.ਪੀ. ਫਗਵਾੜਾ ਮਨਦੀਪ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਿੰਡ ਵਿਚ ਨਸ਼ੇ ਦੀ ਵਿਕਰੀ ਨੂੰ ਸਖਤੀ ਨਾਲ ਰੋਕਿਆ ਜਾਵੇ ਅਤੇ ਜੋ ਲੋਕ ਸਰੇਆਮ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰਪੰਚ ਸੋਮਨਾਥ ਨੇ ਦੱਸਿਆ ਕਿ ਪੁਲਿਸ ਵੀ ਸਰੇਆਮ ਚਲ ਰਹੇ ਇਸ ਗੋਰਖ ਧੰਧੇ ਤੋਂ ਅਣਜਾਨ ਨਹੀਂ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਕਰ ਪੰਚਾਇਤ ਰੋਕਦੀ ਹੈ ਤਾਂ ਉਲਟਾ ਲੜਾਈ ਕਰਦੇ ਹਨ ਅਤੇ ਧਮਕੀਆਂ ਦਿੰਦੇ ਹਨ। ਇਸ ਮੌਕੇ ਪਿੰਡ ਵਾਸੀਆਂ ਦੀ ਹਮਾਇਤ ਵਿਚ ਪੁੱਜੇ ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ ਨੂੰ ਪੂਰੀ ਤਰ•ਾਂ ਨਸ਼ਾ ਮੁਕਤ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਫਗਵਾੜਾ ਦੇ ਉਕਤ ਪਿੰਡ ਵਿਚ ਸਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ। ਜਦਕਿ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੀ ਇਸ ਲਈ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਇਕ ਮਹੀਨੇ ਵਿਚ ਪੰਜਾਬ ਨੂੰ ਪੂਰੀ ਤਰ•ਾਂ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਫਗਵਾੜਾ ਹਲਕੇ ਵਿਚ ਨਸ਼ੇ ਦੀ ਵਿਕਰੀ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜੇਕਰ ਪੁਲਿਸ ਨੇ ਜਲਦੀ ਹੀ ਢੁਕਵੀਂ ਕਾਰਵਾਈ ਨਾ ਕੀਤੀ ਤਾਂ ਲੋਕ ਇਨਸਾਫ ਪਾਰਟੀ ਇੱਥੋਂ ਦੀ ਜਵਾਨੀ ਨੂੰ ਬਰਬਾਦ ਨਹੀਂ ਹੋਣ ਦੇਵੇਗੀ। ਪਿੰਡ ਕ੍ਰਿਪਾਲਪੁਰ ਦੇ ਨਸ਼ਾ ਵਪਾਰੀਆਂ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਨਾਲ ਪੈਦਾ ਹੋਣ ਵਾਲੇ ਹਾਲਾਤ ਦੀ ਜਿੱਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਗੁਰਮੀਤ ਰਾਮ ਪੰਚ, ਰਾਮਲਾਲ ਪੰਚ, ਵਿਜੇ ਕੁਮਾਰ ਪੰਡੋਰੀ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਸ਼ੇਰਗਿਲ, ਸੁਖਦੇਵ ਚੌਕੜੀਆ, ਇੰਦਰਜੀਤ ਸਿੰਘ, ਕੇਵਲ ਚੰਦ, ਬਚਨ ਕੌਰ, ਸੁਰਿੰਦਰ ਕੌਰ, ਚਰਨਜੀਤ ਕੌਰ, ਬਲਵੀਰ ਕੌਰ, ਸੰਤੋਸ਼ ਕੁਮਾਰੀ, ਮੱਖਣ ਲਾਲ, ਪਰਮਜੀਤ ਕੁਮਾਰ, ਪਿਆਰਾ ਰਾਮ, ਅਵਤਾਰ ਚੰਦ, ਸੁਰਿੰਦਰ ਕੌਰ, ਬਲਦੇਵ ਰਾਜ ਆਦਿ ਤੋਂ ਇਲਾਵਾ ਪਿੰਡ ਕ੍ਰਿਪਾਲ ਪੁਰ ਦੇ ਸਮੂਹ ਵਸਨੀਕ ਹਾਜਰ ਸਨ।

ਕੀ ਕਹਿੰਦੇ ਹਨ ਐਸ.ਪੀ. ਫਗਵਾੜਾ-
ਇਸ ਬਾਰੇ ਐਸ.ਪੀ. ਮਨਦੀਪ ਸਿੰਘ ਨੇ ਕਿਹਾ ਕਿ ਫਗਵਾੜਾ ਸਬ ਡਵੀਜਨ ਵਿਚ ਕਿਸੇ ਨੂੰ ਵੀ ਨਸ਼ਾ ਵੇਚਣ ਦੀ ਖੁੱਲ• ਨਹੀਂ ਦਿੱਤੀ ਜਾਵੇਗੀ। ਮਾਮਲਾ ਉਹਨਾਂ ਦੇ ਨੋਟਿਸ ਵਿਚ ਆ ਗਿਆ ਹੈ ਅਤੇ ਡੁੰਘਾਈ ਨਾਲ ਪੜਤਾਲ ਹੋਵੇਗੀ। ਜੇਕਰ ਨਸ਼ੇ ਦੀ ਵਿਕਰੀ ਸਰੇਆਮ ਜਾਂ ਲੁਕ-ਲੁਕਾ ਕੇ ਹੋ ਰਹੀ ਹੈ ਤਾਂ ਦੋਸ਼ੀ ਬਖਸ਼ੇ ਨਹੀਂ ਜਾਣਗੇ।

Leave a Reply

Your email address will not be published. Required fields are marked *

error: Content is protected !!