Latest news

ਪਿੰਡਾ ਦਾ ਵਿਕਾਸ ਵੀ ਸ਼ਹਿਰਾਂ ਦੀ ਤਰਜ਼ ਤੇ ਕੀਤਾ ਜਾਵੇਗਾ-ਬਲਵਿੰਦਰ ਸਿੰਘ ਧਾਲੀਵਾਲ – ਪਿੰਡ ਸੁਨੜਾਂ ਰਾਜਪੂਤਾਂ ਦੀ ਪੰਚਾਇਤ ਬਸਪਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ-ਵਿਧਾਇਕ ਧਾਲੀਵਾਲ ਨੇ ਕੀਤਾ ਸਵਾਗਤ -ਪਿੰਡ ਦੇ ਵਿਕਾਸ ਲਈ ਵਿਧਾਇਕ ਧਾਲੀਵਾਲ ਨੇ ਦਿੱਤਾ 25 ਲੱਖ ਰੁਪਏ ਦੀ ਗਰਾਂਟ ਦਾ ਮਨਜ਼ੂਰੀ ਪੱਤਰ

  • ਫਗਵਾੜਾ 20 ਸਤੰਬਰ
    (ਅਮਰੀਕ ਖੁਰਮਪੁਰ)

    ਫਗਵਾੜਾ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦ ਪਿੰਡ ਸੁਨੜਾਂ ਰਾਜਪੂਤਾਂ ਦੀ ਪੰਚਾਇਤ ਨੇ ਬਸਪਾ ਛੱਡ ਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੀ ਵਿਕਾਸ ਸੰਬੰਧੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਿੰਡ ਪੁੱਜ ਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਾਥੀਆਂ ਸਮੇਤ ਪੰਚਾਇਤ ਨੂੰ ਸਰਪੰਚ ਸਤਨਾਮ ਸਿੰਘ ਸਿੱਧੂ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਤੇ ਰਸਮੀ ਤੌਰ ਤੇ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਹਮੇਸ਼ਾ ਵਿਕਾਸ ਅਤੇ ਸਹਿਯੋਗ ਦੀ ਰਾਜਨੀਤੀ ਵਿਚ ਵਿਸ਼ਵਾਸ ਕਰਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲੱਾਰਾਈ,ਜਗਜੀਤ ਸਿੰਘ ਬਿੱਟੂ,ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ,ਸੋਮ ਨਾਥ ਸਰਪੰਚ ਕਿਰਪਾਲਪੁਰ ਕਾਲੋਨੀ,ਜਸਵਿੰਦਰ ਸਿੰਘ ਸਰਪੰਚ ਮਾਨਾਵਾਲੀ, ਟੋਨੀ ਲੰਬੜਦਾਰ ਅਠੌਲੀ,ਅਮਰਜੀਤ ਸਿੰਘ ਗੱਭਰੂ ਸਾਬਕਾ ਪ੍ਰਧਾਨ ਯੂਥ ਕਾਂਗਰਸ ਫਗਵਾੜਾ,ਬਲਜੀਤ ਭੁੱਲਾਰਾਈ, ਅਮਨਦੀਪ ਸਿੰਘ ਲੰਬੜਦਾਰ ਭੁੱਲਾਰਾਈ ਨੇ ਵੀ ਸ਼ਾਮਲ ਹੋਣ ਵਾਲੀ ਪੰਚਾਇਤ ਦਾ  ਸਵਾਗਤ ਕੀਤਾ।
            ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਸੁਨੜਾ ਰਾਜਪੂਤਾਂ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 25 ਲੱਖ ਰੁਪਏ ਦੀ ਗਰਾਂਟ ਦਾ ਮਨਜ਼ੂਰੀ ਪੱਤਰ ਦਿੰਦੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਲਿਸਟ ਬਣਾ ਕੇ ਛੇਤੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਫਗਵਾੜਾ ਦੇ ਸਾਰੇ ਪਿੰਡਾ ਨੂੰ ਵਿਕਾਸ ਦੇ ਮਾਡਲ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ ਅਤੇ ਪਿੰਡਾ ਦਾ ਸ਼ਹਿਰੀ ਤਰਜ਼ ਤੇ ਵਿਕਾਸ ਕੀਤਾ ਜਾਵੇਗਾ। ਸਾਰੇ ਪਿੰਡਾ ਦੀ ਸੜਕਾਂ ਪੱਕੀਆਂ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਸਾਰੇ ਪਿੰਡਾ ਵਿਚ ਪੀਣ ਵਾਲਾ ਸਾਫ਼ ਪਾਣੀ ਅਤੇ ਸੀਵਰੇਜ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਪਿੰਡਾ ਦੇ ਲੋਕ ਵੀ ਸ਼ਹਿਰ ਵਰਗੀਆਂ ਸਹੂਲਤਾਂ ਦਾ ਲਾਹਾ ਲੈ ਸਕਣ।

Leave a Reply

Your email address will not be published. Required fields are marked *

error: Content is protected !!