Latest

ਪਹਿਲਵਾਨ ਹਰਕੀਰਤ ਸਿੰਘ ਨੇ ਮਨਣਹਾਣਾ ਦੇ ਕੁਸ਼ਤੀ ਮੁਕਾਬਲੇ ‘ਚ ਜਿੱਤਿਆ ਸ਼ਾਨ-ਏ-ਹਿੰਦ ਖਿਤਾਬ

ਨਕੋਦਰ 18 ਅਗਸਤ
( ਸ਼ਰਨਜੀਤ ਸਿੰਘ ਸੋਨੀ )
ਇੱਥੋਂ ਦੇ ਨਜਦੀਕੀ ਪਿੰਡ ਸੋਹਲ ਜਗੀਰ ਜ਼ਿਲਾ ਜਲੰਧਰ ਦੇ ਜੱਮਪਲ ਪਹਿਲਵਾਨ ਹਰਕੀਰਤ ਸਿੰਘ ਪੁੱਤਰ ਸੋਢੀ ਸਿੰਘ ਨੇ ਬੀਤੇ ਦਿਨੀਂ ਪਿੰਡ ਮੰਨਣਹਾਣਾ  ਜ਼ਿਲਾ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲੇ ਦੌਰਾਨ ਨਾਮਵਰ ਪਹਿਲਵਾਨ ਮਨਦੀਪ ਕੁਮਾਰ ਨੂੰ ਫਸਵੇਂ ਮੁਕਾਬਲੇ ਵਿਚ ਸ਼ਿਕਸਤ ਦਿੰਦਿਆਂ ਸ਼ਾਨ-ਏ-ਹਿੰਦ ਦੇ ਖਿਤਾਬ ਤੇ ਕਬਜਾ ਕੀਤਾ ਜਿਸ ਨਾਲ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਹਿਲਵਾਨ ਹਰਕੀਰਤ ਸਿੰਘ ਨੇ ਦੱਸਿਆ ਕਿ ਬਾਬਾ ਹਰੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਕਤ ਟੂਰਨਾਮੈਂਟ ਵਿਚ ਪੰਜਾਬ ਭਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਨੂੰ ਪਛਾੜ ਕੇ ਟਾਈਟਲ ਜਿੱਤਣ ਵਿਚ ਉਹ ਮਾਣ ਮਹਿਸੂਸ ਕਰਦਾ ਹੈ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਅਤੇ ਦੇਸ਼ ਲਈ ਮੈਡਲ ਜਿੱਤਣ ਦੀ ਇੱਛਾ ਰੱਖਦਾ ਹੈ। ਪਹਿਲਵਾਨ ਹਰਕੀਰਤ ਸਿੰਘ ਜੋ ਕਿ ਰਾਸ਼ਟਰੀ ਪੱਧਰ ਤੇ ਦੋ ਗੋਲਡ ਮੈਡਲ ਜਿੱਤ ਚੁੱਕਾ ਹੈ, ਉਸਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਕਿ ਉਹ ਆਪਣੇ ਭਾਰ ਵਰਗ ਦੇ ਕਿਸੇ ਵੀ ਪਹਿਲਵਾਨ ਨਾਲ ਘੋਲ ਕਰਨ ਲਈ ਤਿਆਰ ਹੈ। ਇਸ ਦੌਰਾਨ ਪਹਿਲਵਾਨ ਗੌਰਵ, ਸੰਦੀਪ ਕੁਮਾਰ, ਸ਼ਿੰਦਾ ਅਤੇ ਪਿੰਡ ਦੀ ਪੰਚਾਇਤ ਵਲੋਂ ਹਰਕੀਰਤ ਸਿੰਘ ਨੂੰ ਉਸਦੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਸਮਨਮਾਨਤ ਵੀ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!