Latest

ਪਹਿਲਵਾਨ ਪਵਨਦੀਪ ਸਿੰਘ ਨੇ ਧਰਮਵੀਰ ਸਿੰਘ ਦਿੱਲੀ ਨੂੰ ਹਰਾ ਕੇ ਸ਼ੇਰੇ-ਹਿੰਦ ਖਿਤਾਬ ਤੇ ਕੀਤਾ ਕਬਜ਼ਾ

ਜਲੰਧਰ ( ਡਾ.ਲਾਲੀ ) ਜ਼ਿਲਾ ਜਲੰਧਰ ਦੇ ਪਿੰਡ ਕਟਾਣਾ ਦੇ ਜੰਮਪਲ ਪਹਿਲਵਾਨ ਪਵਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਬੀਤੇ ਦਿਨੀਂ ਪਿੰਡ ਮੰਨਣਹਾਣਾ ਜ਼ਿਲਾ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲੇ ਦੌਰਾਨ 90 ਕਿਲੋਗ੍ਰਾਮ ਭਾਰ ਵਰਗ ਵਿਚ ਨਾਮਵਰ ਪਹਿਲਵਾਨ ਧਰਮਵੀਰ ਸਿੰਘ ਦਿੱਲੀ ਨੂੰ ਹਰਾਂ ਕੇ ਸ਼ੇਰੇ-ਹਿੰਦ ਖਿਤਾਬ ਦੇ ਕਬਜ਼ਾ ਕੀਤਾ ਜਿਸ ਨਾਲ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਹਿਲਵਾਨ ਪਵਨਦੀਪ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਾਬਾ ਹਰੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਕਤ ਟੂਰਨਾਮੈਂਟ ਵਿਚ ਪੰਜਾਬ ਭਰ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਨੂੰ ਪਛਾੜ ਕੇ ਟਾਈਟਲ ਜਿੱਤਣ ਵਿਚ ਉਹ ਕਾਮਯਾਬ ਰਿਹਾ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਅਤੇ ਦੇਸ਼ ਲਈ ਮੈਡਲ ਜਿੱਤਣ ਦੀ ਇੱਛਾ ਰੱਖਦਾ ਹੈ। ਅਖੀਰ ਵਿੱਚ ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਵਗ ਰਹੇ ਦਰਿਆਂ ਵਿੱਚ ਗਲਤਾਨ ਹੋਣ ਦੀ ਬਜਾਏ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣੇ ਦੇਸ਼ ਤੇ ਪਿੰਡ ਦਾ ਨਾ ਰੋਸ਼ਨ ਕਰਨ।ਇਸ ਮੌਕੇ ਹਾਜ਼ਿਰ ਰਜਿੰਦਰ ਸਿੰਘ ਪਹਿਲਵਾਨ, ਜੀਤਾ ਪਹਿਲਵਾਨ, ਲੱਡੂ ਪਹਿਲਵਾਨ ਅਤੇ ਮੁਰਲੀ ਪਹਿਲਵਾਨ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!