ਪਹਿਲਵਾਨ ਪਰਮਵੀਰ ਸਿੰਘ ਨੇ ਕੀਤਾ ਸ਼ਾਨੇ-ਏ-ਹਿੰਦ ਖਿਤਾਬ ਤੇ ਕਬਜ਼ਾ
ਹੁਸ਼ਿਆਰਪੁਰ ( ਸੋਨੀ )
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਖਨੋਰਾ ਦੇ ਜੰਮਪਲ ਪਹਿਲਵਾਨ ਪਰਮਵੀਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਨੇ ਬੀਤੇ ਦਿਨੀਂ ਪਿੰਡ ਮੰਨਣਹਾਣਾ ਜ਼ਿਲਾ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲੇ ਦੌਰਾਨ ਜਿੱਤ ਪ੍ਰਾਪਤ ਕਰਕੇ ਸ਼ਾਨੇ-ਏ-ਹਿੰਦ ਖਿਤਾਬ ਦੇ ਕਬਜ਼ਾ ਕੀਤਾ ਜਿਸ ਨਾਲ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਹਿਲਵਾਨ ਪਰਮਵੀਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਾਬਾ ਹਰੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਕਤ ਟੂਰਨਾਮੈਂਟ ਵਿਚ ਪੰਜਾਬ ਭਰ ਦੇ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਨੂੰ ਪਛਾੜ ਕੇ ਟਾਈਟਲ ਜਿੱਤਣ ਵਿਚ ਉਹ ਕਾਮਯਾਬ ਰਿਹਾ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਅਤੇ ਦੇਸ਼ ਲਈ ਮੈਡਲ ਜਿੱਤਣ ਦੀ ਇੱਛਾ ਰੱਖਦਾ ਹੈ। ਇਸ ਮੌਕੇ ਪਹਿਲਵਾਨ ਕੋਚ ਪੀ.ਆਰ.ਸੋਂਧੀ, ਵਿਜੈ ਪਹਿਲਵਾਨ, ਭੀਮਾ ਪਹਿਲਵਾਨ, ਅਸ਼ੋਕ ਪਹਿਲਵਾਨ ਆਦਿ ਹਾਜ਼ਿਰ ਸਨ।