Latest

ਪਹਿਲਵਾਨ ਤੇਜਿੰਦਰ ਸਿੰਘ ਨੇ ਜਿੱਤਿਆ ਸਿਤਾਰਾ-ਏ-ਹਿੰਦ ਦਾ ਖਿਤਾਬ

ਬੰਗਾ 31 ਜੁਲਾਈ ( ਹਨੀ ਸੁਨੇਜਾ  )
ਨਜਦੀਕੀ ਪਿੰਡ ਲਾਲ ਮਜਾਰਾ ਜ਼ਿਲਾ ਐਸ.ਬੀ.ਐਸ. ਨਗਰ ਦੇ ਜੱਮਪਲ ਪਹਿਲਵਾਨ ਤੇਜਿੰਦਰ ਸਿੰਘ ਪੁੱਤਰ ਗੁਦਾਵਰ ਸਿੰਘ ਨੇ ਬੀਤੇ ਦਿਨੀਂ ਪਿੰਡ ਮੰਨਣਹਾਣਾ ਜ਼ਿਲਾ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲੇ ਦੌਰਾਨ 65 ਕਿਲੋਗ੍ਰਾਮ ਭਾਰ ਵਰਗ ਵਿਚ ਨਾਮਵਰ ਪਹਿਲਵਾਨ ਮਨਵੀਰ ਸਿੰਘ ਨਕੋਦਰ ਨੂੰ ਸ਼ਾਨਦਾਰ ਸ਼ਿਕਸਤ ਦਿੰਦਿਆਂ ਸਿਤਾਰਾ-ਏ-ਹਿੰਦ ਦੇ ਖਿਤਾਬ ਤੇ ਕਬਜਾ ਕੀਤਾ ਜਿਸ ਨਾਲ ਇਲਾਕੇ ਦੇ ਕੁਸ਼ਤੀ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਹਿਲਵਾਨ ਤੇਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਹਰੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਕਤ ਟੂਰਨਾਮੈਂਟ ਵਿਚ ਪੰਜਾਬ ਭਰ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਨੂੰ ਪਛਾੜ ਕੇ ਟਾਈਟਲ ਜਿੱਤਣ ਵਿਚ ਉਹ ਮਾਣ ਮਹਿਸੂਸ ਕਰਦਾ ਹੈ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਅਤੇ ਦੇਸ਼ ਲਈ ਮੈਡਲ ਜਿੱਤਣ ਦੀ ਇੱਛਾ ਰੱਖਦਾ ਹੈ। ਪਹਿਲਵਾਨ ਤੇਜਿੰਦਰ ਸਿੰਘ ਜੋ ਕਿ ਰਾਸ਼ਟਰੀ ਪੱਧਰ ਤੇ ਗੋਲਡ ਮੈਡਲਿਸਟ ਹੈ, ਉਸਨੇ ਨੌਜਵਾਨ ਪੀੜ•ੀ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਤੋਂ ਰਹਿਤ ਰਹਿ ਕੇ ਕੁਸ਼ਤੀ ਨੂੰ ਅਪਨਾਉਣ ਅਤੇ ਆਪਣੇ ਮਾਪਿਆਂ ਤੇ ਪੰਜਾਬ ਦਾ ਨਾਮ ਦੇਸ਼ ਦੁਨੀਆ ਵਿਚ ਰੌਸ਼ਨ ਕਰਨ।

Leave a Reply

Your email address will not be published. Required fields are marked *

error: Content is protected !!