ਪਰਮਜੀਤ ਕਾਕਾ ਅਤੇ ਮਨਜੀਤ ਸਿੰਘ ਭਾਖੜੀਆਣਾ ਤੇ ਦਰਸ਼ੀ ਉੱਚਾ ਪਿੰਡ ਬਣੇ ਕਾਂਗਰਸ ਐਸ.ਸੀ. ਸੈਲ ਜ਼ਿਲਾ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ
ਫਗਵਾੜਾ 14 ਸਤੰਬਰ
( ਸ਼ਰਨਜੀਤ ਸਿੰਘ ਸੋਨੀ )
ਜ਼ਿਲਾ ਕਾਂਗਰਸ ਕਮੇਟੀ ਐਸ.ਸੀ. ਸੈਲ ਕਪੂਰਥਲਾ ਦੇ ਚੇਅਰਮੈਨ ਤਜਿੰਦਰ ਸਿੰਘ ਭੰਡਾਰੀ ਨੇ ਪਰਮਜੀਤ ਕਾਕਾ ਖਲਵਾੜਾ ਅਤੇ ਮਨਜੀਤ ਸਿੰਘ ਭਾਖੜੀਆਣਾ ਨੂੰ ਐਸ.ਸੀ. ਸੈਲ ਜ਼ਿਲਾ ਕਪੂਰਥਲਾ ਦਾ ਸੀਨੀਅਰ ਮੀਤ ਪ੍ਰਧਾਨ, ਦਰਸ਼ੀ ਉੱਚਾ ਪਿੰਡ ਨੂੰ ਜ਼ਿਲਾ ਮੀਤ ਪ੍ਰਧਾਨ ਅਤੇ ਮਲਕੀਤ ਚੰਦ ਭਾਖੜੀਆਣਾ ਨੂੰ ਮੀਤ ਪ੍ਰਧਾਨ ਐਸ.ਸੀ. ਸੈਲ ਫਗਵਾੜਾ ਨਿਯੁਕਤ ਕੀਤਾ ਹੈ। ਇਸ ਸਬੰਧੀ ਨਿਯੁਕਤੀ ਪੱਤਰ ਅੱਜ ਉਹਨਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਫਗਵਾੜਾ ਦੇ ਰੈਸਟ ਹਾਉਸ ਵਿਖੇ ਦਿੱਤੇ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਫਗਵਾੜਾ ਵਿਧਾਨਸਭਾ ਦੀ ਹੋਣ ਵਾਲੀ ਜਿਮਨੀ ਚੋਣ ਦੀ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਫਗਵਾੜਾ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਸਾਬਕਾ ਮੰਤਰੀ ਜੋਗਿੰਦਰ ਮਾਨ ਵਲੋਂ ਪਿੰਡਾਂ ਵਿਚ ਕਰਵਾਏ ਜਾ ਰਹੇ ਚੌਤਰਫਾ ਵਿਕਾਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਜਿਮਨੀ ਚੋਣ ਨੂੰ ਰਿਕਾਰਡ ਵੋਟਾਂ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਇਆ ਜਾ ਸਕੇ। ਇਸ ਮੌਕੇ ਵਿੱਕੀ ਰਾਣੀ ਪੁਰ, ਤਰਲੋਚਨ ਸਿੰਘ ਭਾਖੜੀਆਣਾ, ਜੰਗ ਬਹਾਦੁਰ ਸਿੰਘ ਸਰਪੰਚ, ਕਸ਼ਮੀਰ ਸਿੰਘ ਖਲਵਾੜਾ, ਵਰੁਣ ਚੱਕ ਹਕੀਮ, ਬਿੱਟੂ ਜਮਾਲਪੁਰ, ਸਤਵੀਰ ਚੱਕ ਹਕੀਮ ਆਦਿ ਹਾਜਰ ਸਨ।