Latest

ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਈ ਗੁਆਂਢੀਆਂ ਦੀ ਕੁੜੀ…

ਨਕੋਦਰ : ਸੂਬੇ ‘ਚ ਦਿਨੋਂ ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਜਿਸ ਤੋਂ ਇਹ ਗੱਲ ਪਤਾ ਚੱਲਦੀ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਮਾਮਲਾ ਨਕੋਦਰ ਦੇ ਪਿੰਡ ਤਲਵੰਡੀ ਦਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਹੀ ਮੁੰਡੇ ਅਸ਼ਵਨੀ ਕੁਮਾਰ ਨੇ ਪਿੰਡ ਦੀ 12 ਸਾਲ ਦੀ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

12 Years Girl Rape

ਲੜਕੀ ਦੇ ਪਿਤਾ ਨੇ ਇਸ ਦੀ ਸ਼ਕਾਇਤ ਨਕੋਦਰ ਸਦਰ ਥਾਣੇ ਦੇ ਮੁਖੀ ਸਿਕੰਦਰ ਸਿੰਘ ਨੂੰ ਦਿੱਤੀ ਅਤੇ ਉਨ੍ਹਾਂ ਬਿਆਨ ਦਰਜ ਕਰ ਕੇ ਮੁਲਜ਼ਮ ਅਸ਼ਵਨੀ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ 376 ਅਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

12 Years Girl Rape

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲੜਕੀ ਦਾ ਮੈਡੀਕਲ ਵੀ ਕਰਵਾਇਆ ਜਾ ਰਿਹੈ।ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!