ਨੂਰਮਹਿਲ ਪ੍ਰੈਸ ਕਲੱਬ’ਦਿਲਬਾਗ ਸਿੰਘ ਸਰਪ੍ਰਸਤ, ਗੁਰਦੀਪ ਸਿੰਘ ਲਾਲੀ ਚੈਅਰਮੈਨ ,ਅਨਮੋਲ ਚਾਹਲ ਪ੍ਰਧਾਨ ਨਿਯੁਕਤ
ਨੂਰਮਹਿਲ 12 ਅਪ੍ਰੈਲ
( ਅਵਤਾਰ ਚੰਦ ਰਾਜੀਵ ਜੋਸੀ )
ਅੱਜ ਨੂਰਮਹਿਲ ਕਸਬੇ ਦੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਪੱਤਰਕਾਰ ਭਾਈਚਾਰੇ ਦੀ ਆਨਲਾਈਨ ਮੀਟਿੰਗ ਹੋਈ ਜਿਸ ਵਿੱਚ ‘ਨੂਰਮਹਿਲ ਪ੍ਰੈਸ ਕਲੱਬ’ ਨੂਰਮਹਿਲ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਦਿਲਬਾਗ ਸਿੰਘ ਨੂੰ ਸਰਪ੍ਰਸਤ, ਚੇਅਰਮੈਨ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਦੀਪ ਸਿੰਘ ਲਾਲੀ, ਪ੍ਰਧਾਨ ਅਨਮੋਲ ਚਾਹਲ, ਉਪ ਪ੍ਰਧਾਨ ਰਾਜ ਬਹਾਦਰ ਸੰਧੀਰ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਸੌਰਵ ਕੁਮਾਰ ਉਰਫ ਲਵਲੀ ਅਤੇ ਗੁਰਪ੍ਰੀਤ ਰੰਧਾਵਾ ਪੀ ਆਰ ਓ ਚੁਣੇ ਗਏ।
ਚੇਅਰਮੈਨ ਲਾਲੀ ਅਤੇ ਪ੍ਰਧਾਨ ਚਾਹਲ ਨੇ ਗੱਲਬਾਤ ਕਰਦਿਆਂ ਇਸ ਪ੍ਰੈਸ ਕਲੱਬ ਦੇ ਗਠਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਲੱਬ ਲੋਕਾਂ ਨਾਲ ਹੋਣ ਵਾਲੀ ਧੱਕੇਸ਼ਾਹੀ ਦੇ ਖਿਲਾਫ ਡਟ ਕੇ ਖੜੇਗੀ ਅਤੇ ਕਸਬੇ ਭਰ ਦੀਆਂ ਸਮੱਸਿਆਵਾਂ ਅਤੇ ਲੋਕ ਮੰਗਾ ਨੂੰ ਪ੍ਰੈਸ ਰਾਂਹੀ ਉਜਾਗਰ ਕਰਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਵੇਗੀ। ਲੋਕਾਂ ਨੂੰ ਨੰਬਰ 9417120705, 9653483001 ਜਾਰੀ ਕਰਦੇ ਹੋਏ ਕਿਹਾ ਕਿ ਜ਼ਰੂਰਤ ਪੈਣ ਤੇ ਤੁਸੀਂ ਕਲੱਬ ਨਾਲ ਸੰਪਰਕ ਕਰ ਸਕਦੇ ਹੋ। ਇਸ ਸਮੇਂ ਬਾਲ ਕ੍ਰਿਸ਼ਨ ਬਾਲੀ,ਰਵਿੰਦਰ ਭਾਰਦਵਾਜ, ਰਾਜੀਵ ਜੋਸ਼ੀ, ਅਵਤਾਰ ਚੰਦ, ਸੋਨੂੰ ਚਾਹਲ, ਪਾਰਸ ਨਈਅਰ, ਪ੍ਰਿੰਸ ਅਰੋੜਾ, ਪਾਰਸ ਢੀਂਗਰਾ, ਗੁਰਜੀਤ ਤਲਵਨ, ਭੁਪਿੰਦਰ ਕੁਮਾਰ ਸੋਨੂੰ, ਸੋਨੂੰ ਬਹਾਦਰਪੁਰੀ, ਦੀਕਸ਼ਿਤ ਕੋਹਲੀ ਮੈਂਬਰ ਚੁਣੇ ਗਏ।