Latest news

ਨਰਾਜ ਵਰਕਰਾਂ ਨੂੰ ਮਨਾਉਣ ਬਲਵੀਰ ਰਾਣੀ ਸੋਢੀ ਦੇ ਗ੍ਰਹਿ ਪੁੱਜੇ ਰਾਣਾ ਗੁਰਜੀਤ ਸਿੰਘ * ਪਾਰਟੀ ਦੇ ਖਿਲਾਫ ਨਾ ਗਏ ਹਾਂ ਨਾ ਜਾਵਾਂਗੇ – ਰਾਣੀ ਸੋਢੀ

ਫਗਵਾੜਾ 26 ਸਤੰਬਰ ( ਸ਼ਰਨਜੀਤ ਸਿੰਘ ਸੋਨੀ )
ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਵਲੋਂ ਬੀਤੇ ਬੁੱਧਵਾਰ ਨੂੰ ਚੰਡੀਗੜ• ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਫਗਵਾੜਾ ਵਿਧਾਨਸਭਾ ਸੀਟ ਤੋਂ ਜਿਮਨੀ ਚੋਣ ਲਈ ਉਮੀਦਵਾਰ ਨਾ ਬਣਾਏ ਜਾਣ ਦੀ ਨਰਾਜਗੀ ਜਤਾਏ ਜਾਣ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਕੈਪਟਨ ਦੇ ਨਜਦੀਕੀ ਵਿਧਾਇਕ ਰਾਣਾ ਗੁਰਜੀਤ ਸਿੰਘ ਫਗਵਾੜਾ ਪੁੱਜੇ ਅਤੇ ਬਲਵੀਰ ਰਾਣੀ ਸੋਢੀ ਦੇ ਅਰਬਨ ਅਸਟੇਟ ਸਥਿਤ ਗ੍ਰਹਿ ਵਿਖੇ ਇਕੱਠੇ ਹੋਏ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ। ਉਹਨਾਂ ਦੇ ਨਾਲ ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ ਸ੍ਰ. ਹਰਜੀਤ ਸਿੰਘ ਪਰਮਾਰ ਵੀ ਸਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਦਾ ਉਹ ਸਤਿਕਾਰ ਕਰਦੇ ਹਨ ਕਿਉਂਕਿ ਹਰ ਵਰਕਰ ਆਪਣੇ ਲੀਡਰ ਨਾਲ ਭਾਵਨਾਤਮਕ ਤੌਰ ਤੇ ਜੁੜਿਆ ਹੁੰਦਾ ਹੈ ਪਰ ਪਾਰਟੀ ਹਿਤਾਂ ਨੂੰ ਹਮੇਸ਼ਾ ਨਿਜੀ ਹਿਤ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਜਿਸ ਤਰ•ਾਂ ਕਾਂਗਰਸ ਪਾਰਟੀ ਦੇਸ਼ ਅਤੇ ਪੰਜਾਬ ਦੇ ਹਿਤ ਨੂੰ ਹਮੇਸ਼ਾ ਪਾਰਟੀ ਹਿਤ ਤੋਂ ਉੱਪਰ ਰਖਦੀ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਹਰ ਫੈਸਲਾ ਬੜੀ ਸੋਚ ਵਿਚਾਰ ਤੋਂ ਬਾਅਦ ਲਿਆ ਜਾਂਦਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ ਬਹੁਤ ਹੀ ਸੂਝਵਾਨ ਅਤੇ ਦੂਰ ਅੰਦੇਸ਼ੀ ਸੋਝੀ ਦੇ ਮਾਲਕ ਹਨ। ਉਹਨਾਂ ਦੇ ਫੈਸਲੇ ਦਾ ਸਨਮਾਨ ਕਰਨਾ ਹਰ ਪਾਰਟੀ ਵਰਕਰ ਦਾ ਫਰਜ਼ ਹੈ। ਜਿਸ ਤੇ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਉਹ ਕਦੇ ਵੀ ਪਾਰਟੀ ਹਿਤ ਦੇ ਖਿਲਾਫ ਨਹੀਂ ਗਏ ਹਨ ਅਤੇ ਨਾ ਹੀ ਕਦੇ ਪਾਰਟੀ ਹਿਤ ਦੇ ਖਿਲਾਫ ਜਾਣਗੇ। ਰਾਣੀ ਸੋਢੀ ਦੇ ਸਮਰਥਕਾਂ ਨੇ ਵੀ ਰਾਣਾ ਗੁਰਜੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਦੇ ਸੱਚੇ ਅਤੇ ਵਫਾਦਾਰ ਸਿਪਾਹੀ ਹਨ ਇਸ ਲਈ ਅਜਿਹਾ ਕੁਝ ਨਹੀਂ ਕਰਨਗੇ ਜੋ ਪਾਰਟੀ ਦੇ ਹਿਤਾਂ ਦੇ ਖਿਲਾਫ ਹੋਵੇ। ਕਾਂਗਰਸ ਪਾਰਟੀ ਦੀ ਸੇਵਾ ਵਿਚ ਉਹ ਹਮੇਸ਼ਾ ਹਾਜਰ ਰਹੇ ਹਨ ਅਤੇ ਅੱਗੇ ਵੀ ਰਹਿਣਗੇ। ਪਾਰਟੀ ਜੋ ਨਿਰਦੇਸ਼ ਦੇਵੇਗੀ ਉਸਨੂੰ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਕੌਂਸਲਰ ਪਰਮਿੰਦਰ ਕੌਰ ਰਘਬੋਤਰਾ, ਕੌਂਸਲਰ ਮਦਨ ਲਾਲ, ਅਸ਼ਵਨੀ ਸ਼ਰਮਾ, ਅਸ਼ਵਨੀ ਪ੍ਰਭਾਕਰ, ਤਜਿੰਦਰ ਬਾਵਾ, ਇੰਦਰਜੀਤ ਕਾਲੜਾ, ਹਰਵਿੰਦਰ ਕਾਲਾ ਮੈਂਬਰ ਪੰਚਾਇਤ ਸੰਮਤੀ, ਗੁਲਜਾਰ ਸਿੰਘ ਸਰਪੰਚ ਅਕਾਲਗੜ•, ਸੁਖਵਿੰਦਰ ਕੌਰ ਸਰਪੰਚ ਬਲਾਲੋਂ, ਜਸਵਿੰਦਰ ਸਿੰਘ ਸਰਪੰਚ ਗੰਢਵਾਂ, ਮਦਨ ਲਾਲ ਸਰਪੰਚ ਬਰਨਾ, ਰਾਜਵਿੰਦਰ ਕੌਰ ਸਰਪੰਚ ਬਬੇਲੀ, ਹਰਜੀਤ ਸਿੰਘ ਸਰਪੰਚ ਗੁਲਾਬਗੜ•, ਸਤਪਾਲ ਸਿੰਘ ਸਰਪੰਚ ਵਾਹਿਦ, ਗੁਰਦੀਪ ਬੰਗੜ ਸਰਪੰਚ ਜਮਾਲਪੁਰ, ਸ਼ਕੁੰਤਲਾ ਦੇਵੀ ਸਰਪੰਚ ਮਾਨਾਂਵਾਲੀ, ਦਿਲਬਾਗ ਸਿੰਘ ਸਰਪੰਚ ਬਿਸ਼ਨਪੁਰ, ਸ਼ਮਿੰਦਰ ਪਾਲ ਸਰਪੰਚ ਢੰਡੋਲੀ, ਲਹਿੰਬਰ ਰਾਮ ਭੁੱਲਾਰਾਈ, ਰਾਜੂ ਪੰਚ ਭੁੱਲਾਰਾਈ, ਨੰਬਰਦਾਰ ਲੈਂਬਰ ਰਾਮ, ਬਲਦੀਸ਼ ਪਲਾਹੀ, ਸਾਬੀ ਖਾਟੀ, ਪਿੰਦਰਜੀਤ ਭਬਿਆਣਾ, ਕੇਵਲ ਸਿੰਘ ਪੰਚ, ਮਾਸਟਰ ਮਹਿੰਦਰ ਪਾਲ, ਸਤਨਾਮ ਮੌਲੀ, ਹਰਦੀਪ ਪੰਚ, ਕਾਲਾ, ਅਵਤਾਰ ਮਾਣਕਾਂ, ਤਿਲਕਰਾਜ, ਬਲਵੀਰ ਅਬਾਦੀ, ਕਿਸ਼ਨ ਰਾਮਪੁਰ ਸੁੰਨੜਾਂ, ਹਨੀ ਸੂਦ, ਮਨੋਜ ਲੇਖੀ, ਅਰੁਣ ਧੀਰ, ਬਿੱਲਾ ਬੋਹਾਨੀ, ਹਰਸ਼, ਕਮਲ ਸ਼ਿਵਪੁਰੀ, ਜਗਜੀਵਨ ਸਿੰਘ,  ਬੱਬੂ ਬਾਂਸਲ ਤੋਂ ਇਲਾਵਾ ਪ੍ਰੇਮ ਚੱਗਰ, ਵੰਦਨਾ ਸ਼ਰਮਾ, ਬਿੰਦੂ ਸੋਂਧੀ, ਨੀਨਾ ਸ਼ਰਮਾ, ਜੋਗਿੰਦਰ ਕੌਰ, ਬਿਮਲਾ ਸੋਢੀ, ਨਰਿੰਦਰਜੀਤ ਕੌਰ ਸਾਬਕਾ ਐਮ.ਸੀ., ਗੁਰਦਿਆਲ ਸੋਢੀ, ਗੁਰਦਾਵਰ ਰਾਮ, ਰਾਮ ਸਰਨ, ਸਰਵਣ ਬਿਰਹਾ, ਸੁਰਜੀਤ ਸਿੰਘ ਜਗਤਪੁਰ ਜੱਟਾਂ, ਕਮਲੇਸ਼ ਰਾਣੀ, ਸਵਰਨ ਸਿੰਘ ਮਹੇੜੂ, ਗੁਲਸ਼ਨ ਟੱਕਰ, ਰਕੇਸ਼ ਸ਼ੀਲੀ, ਸੋਨੂੰ ਪਹਿਲਵਾਨ, ਰਾਮ ਤੀਰਥ ਪੰਚ, ਹੁਸਨ ਲਾਲ, ਤਿਲਕ ਰਾਜ, ਵਿਨੋਦ ਕੁਮਾਰ, ਮਦਨ ਲਾਲ, ਲਖਵਿੰਦਰ, ਸਲਵਿੰਦਰ ਸਿੰਘ ਅਤੇ ਪੰਮਾ ਪਹਿਲਵਾਨ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!