Latest

ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਛੱਜ ਕਲੋਨੀ ਦੇ ਵਸਨੀਕਾਂ ਨੂੰ ਦਿੱਤਾ ਜੋਗਿੰਦਰ ਸਿੰਘ ਮਾਨ ਨੇ ਦਿਲਾਸਾ * ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਜੂਝ ਰਹੇ ਲੋਕ

ਫਗਵਾੜਾ 1 ਅਗਸਤ
( ਸ਼ਰਨਜੀਤ ਸਿੰਘ ਸੋਨੀ   )
ਸ਼ਹਿਰ ਦੇ ਵਾਰਡ ਨੰ. 33 ਮੁਹੱਲਾ ਛੱਜ ਕਲੋਨੀ ਵਿਖੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਤੱਸਲੀ ਦੇਣ ਅਤੇ ਮੌਕਾ ਦੇਖਣ ਲਈ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਮੁਹੱਲੇ ‘ਚ ਪੁੱਜੇ। ਮੁਹੱਲੇ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਲੋਕ ਲੰਬੇ ਸਮੇਂ ਤੋਂ ਇਹ ਨਰਕ ਭੋਗਣ ਨੂੰ ਮਜਬੂਰ ਹਨ। ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਵਿਚ 10 ਸਾਲ ਰਾਜ ਕੀਤਾ ਪਰ ਉਹਨਾਂ ਦੇ ਮੁਹੱਲੇ ਦੀ ਇਸ ਸਮੱਸਿਆ ਦਾ ਹਲ ਨਹੀਂ ਕਰਵਾਇਆ ਗਿਆ। ਦੋ ਵਾਰ ਵਿਧਾਇਕ ਰਹਿੰਦਿਆਂ ਸੋਮ ਪ੍ਰਕਾਸ਼ ਕੈਂਥ ਫਗਵਾੜਾ ‘ਚ ਵਿਕਾਸ ਦੀਆਂ ਹਨ•ੇਰੀਆਂ ਲਿਆਉਣ ਦੇ ਦਾਅਵੇ ਕਰਦੇ ਰਹੇ

ਪਰ ਉਹਨਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਵਾਰਡ ਵਿਚ 10 ਸਾਲ ਤੋਂ ਭਾਜਪਾ ਦਾ ਕੌਂਸਲਰ ਹੋਣ ਦੇ ਬਾਵਜੂਦ ਮੇਅਰ ਅਰੁਣ ਖੋਸਲਾ ਨੇ ਉਹਨਾਂ ਦੇ ਵਾਰਡ ਦੀ ਸਾਰ ਨਹੀਂ ਲਈ। ਇਸ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਮੋਜੂਦਾ ਕਾਂਗਰਸ ਸਰਕਾਰ ਤੋਂ ਹੀ ਉਹਨਾਂ ਦੀ ਆਖਰੀ ਉਮੀਦ ਬਾਕੀ ਰਹਿ ਗਈ ਹੈ। ਜੋਗਿੰਦਰ ਸਿਘ ਮਾਨ ਨੇ ਜਿੱਥੇ ਮੁਹੱਲਾ ਵਾਸੀਆਂ ਨੂੰ ਜਲਦੀ ਸਮੱਸਿਆ ਦੇ ਹਲ ਦਾ ਭਰੋਸਾ ਦਿੱਤਾ ਉੱਥੇ ਹੀ ਕਿਹਾ ਕਿ ਅਖਬਾਰਾਂ ਵਿਚ ਵਿਕਾਸ ਦੇ ਫੋਕੇ ਦਾਅਵੇ ਕਰਨ ਵਾਲੇ ਮੇਅਰ ਅਰੁਣ ਖੋਸਲਾ ਨੂੰ ਇਸ ਮੁਹੱਲੇ ਵਿਚ ਆ ਕੇ ਦੇਖਣਾ ਚਾਹੀਦਾ ਹੈ ਕਿ ਵਿਕਾਸ ਲਈ ਜਿਹੜੀਆਂ ਗਰਾਂਟਾਂ ਉਹ ਅਕਾਲੀ-ਭਾਜਪਾ ਸਰਕਾਰ ਵਲੋਂ ਜਾਰੀ ਕਰਨ ਦੀ ਦੁਹਾਈ ਦਿੰਦੇ ਹਨ ਉਹ ਗਰਾਂਟਾਂ ਇਸ ਗੰਦਗੀ ਵਿਚ ਗੁਆਚ ਕੇ ਤਾਂ ਨਹੀਂ ਰਹਿ ਗਈਆਂ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਸ਼ੀਲ ਮੈਨੀ ਸਾਬਕਾ ਕੌਂਸਲਰ, ਨੌਹਰੀਆ ਰਾਮ, ਗੁਰਮੀਤ ਸਿੰਘ ਬੇਦੀ, ਗੁਰਸ਼ਿੰਦਰ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਸਿੰਘ ਭੱਲਾ, ਰਾਜਕੁਮਾਰ, ਬੱਬੂ, ਭੋਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!