Latest

ਦੇਸ਼ ਨੂੰ ਜੇਤਲੀ ਵਰਗੇ ਪ੍ਰਤਿਭਾਸ਼ਾਲੀ ਅਤੇ ਦੂਰ-ਦਰਸ਼ੀ ਨੇਤਾ ਦੀ ਕੰਮੀ ਹਮੇਸ਼ਾ ਖਲਦੀ ਰਹੇਗੀ-ਸੋਮ ਪ੍ਰਕਾਸ਼ ਫਗਵਾੜਾ ਵਿਚ ਅਕਾਲੀ ਭਾਜਪਾ ਨੇਤਾਵਾਂ ਨੇ ਦਿੱਤੀ ਸਵ: ਅਰੁਣ ਜੇਤਲੀ ਨੂੰ ਸ਼ਰਧਾਂਜਲੀ

ਫਗਵਾੜਾ 2 ਸਤੰਬਰ
(ਸ਼ਰਨਜੀਤ ਸਿੰਘ ਸੋਨੀ)
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਅੱਜ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਯਾਦ ਕਰਦੇ ਕਿਹਾ ਕਿ ਦੇਸ਼ ਨੂੰ ਜੇਤਲੀ ਵਰਗੇ ਪ੍ਰਤਿਭਾਸ਼ਾਲੀ ਅਤੇ ਦੂਰ-ਦਰਸ਼ੀ ਨੇਤਾ ਦੀ ਕੰਮੀ ਹਮੇਸ਼ਾ ਖਲਦੀ ਰਹੇਗੀ।  ਉਹ ਅੱਜ ਉਨ੍ਹਾਂ ਦੀ ਯਾਦ ਵਿਚ ਭਾਜਪਾ ਮੰਡਲ ਵੱਲੋਂ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿਚ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਬੋਲ ਰਹੇ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸੀਨੀਅਰ ਨੇਤਾ ਅਤੇ ਐਸਜੀਪੀਸੀ ਮੈਂਬਰ ਸਰਵਨ ਸਿੰਘ ਕੁਲਾਰ ਅਤੇ ਮੇਅਰ ਅਰੁਣ ਖੋਸਲਾ ਨੇ ਅਕਾਲੀ ਭਾਜਪਾ ਨੇਤਾਵਾਂ ਨੇ ਸ਼੍ਰੀ ਜੇਤਲੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ। ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਮੋਦੀ ਸਰਕਾਰ ਦੇ ਗਠਨ ਤੋ ਬਾਅਦ ਸ਼੍ਰੀ ਜੇਤਲੀ ਨੇ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਜਥੇਦਾਰ ਕੁਲਾਰ ਅਤੇ ਮੇਅਰ ਖੋਸਲਾ ਨੇ ਕਿਹਾ ਕਿ ਸ਼੍ਰੀ ਜੇਤਲੀ ਦਾ ਪੰਜਾਬ ਦੇ ਨਾਲ ਖ਼ਾਸਾ ਪਿਆਰ ਸੀ ਅਤੇ ਪੰਜਾਬ ਨੂੰ ਵਿਕਾਸ ਦੇ ਰਸਤੇ ਤੇ ਲੈ ਜਾਣ ਲਈ ਉਨ੍ਹਾਂ ਵੱਲੋਂ ਅਣਥੱਕ ਯਤਨ ਕੀਤੇ ਗਏ। ਪੰਜਾਬ ਪ੍ਰਤੀ ਪਿਆਰ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦੇਸ਼ ਦੇ ਨਾਲ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜੇਤਲੀ ਵਰਗੇ ਨੇਤਾ ਵਿਰਲੇ ਹੀ ਹੁੰਦੇ ਹਨ। ਇਸ ਮੌਕੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਰਾਕੇਸ਼ ਦੁੱਗਲ,ਕੌਂਸਲਰ ਸੰਜੇ ਗਰੋਵਰ,ਪਰਮਜੀਤ ਸਿੰਘ ਖੁਰਾਨਾ,ਸਤਨਾਮ ਸਿੰਘ ਅਰਸ਼ੀ,ਪਰਵਿੰਦਰ ਕੌਰ ਕੰਬੋਜ,ਇੰਦਰਜੀਤ ਖਲਿਆਣ,ਬਲਜਿੰਦਰ ਸਿੰਘ ਠੇਕੇਦਾਰ,ਪ੍ਰਮੋਦ ਮਿਸ਼ਰਾ,ਇੰਦਰਜੀਤ ਸੋਨਕਰ,ਡਾ.ਅਸ਼ੋਕ ਭਾਟੀਆ ਅਤੇ ਹੋਰ ਅਕਾਲੀ ਭਾਜਪਾ ਨੇਤਾ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!