ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨ ਵੀਰਾਂ ਲਈ ਖਾਣ-ਪੀਣ ਅਤੇ ਹੋਰ ਜਰੂਰੀ ਸਮਾਨ ਦਾ ਭਰਿਆ ਟਰੱਕ ਪਿੰਡ ਰਾਣੀਪੁਰ ਤੋਂ ਦਿੱਲੀ ਲਈ ਹੋਇਆ ਰਵਾਨਾ
ਫਗਵਾੜਾ ( ਸ਼ਰਨਜੀਤ ਸਿੰਘ ਸੋਨੀ )
ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲਗਾਈ ਬੈਠੇ ਕਿਸਾਨ ਵੀਰਾਂ ਲਈ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾ ਦਾ ਟਰੱਕ ਪਿੰਡ ਰਾਣੀਪੁਰ ਕੰਬੋਆ ਤੋਂ ਐਨ.ਆਰ.ਆਈ. ਭਰਾਵਾ ਦੇ ਸਹਿਯੋਗ ਨਾਲ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਸੀਨੀਅਰ ਕਾਂਗਰਸੀ ਆਗੂ ਵਿੱਕੀ ਰਣੀਪੁਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾ ਤੋਂ ਦਿੱਲੀ ਦੇ ਬਾਰਡਰਾਂ ਮੋਰਚੇ ਲਗਾਈ ਬੈਠੇ ਕਿਸਾਨ ਭਰਾਵਾ ਲਈ ਅੱਜ ਪਿੰਡ ਰਾਣੀਪੁਰ ਕੰਬੋਆਂ ਤੋਂ ਇੱਕ ਟਰੱਕ ਖਾਣ-ਪੀਣ ਦੇ ਸਮਾਨ ਨਾਲ ਨਾਲ ਹੋਰ ਵੀ ਜਰੂਰੀ ਵਸਤਾ ਲੈ ਕੇ ਦਿੱਲੀ ਲਈ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਸਾਰਾ ਉਪਰਾਲਾ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਮੌਕੇ ਵਿੱਕੀ ਵਾਲੀਆ ਸਮੇਤ ਜਸਪਾਲ ਸਿੰਘ, ਸਰਬਜੀਤ ਸਿੰਘ, ਤ੍ਰਲੋਚਨ ਸਿੰਘ, ਜਸਵੀਰ ਸਿੰਘ, ਮਹਿੰਦਰ ਸਿੰਘ, ਗੁਰਮੁੱਖ ਸਿੰਘ, ਹਨੀ ਵਾਲੀਆ ਅਤੇ ਪ੍ਰਮੇਸ਼ਰ ਆਦਿ ਹਾਜ਼ਿਰ ਸਨ।