Latest news

ਦਿੱਲੀ ‘ਚ ਕੋਰੋਨਾ ਨੇ ਫਿਰ ਮਚਾਈ ਹਾਹਾਕਾਰ, 24 ਘੰਟਿਆਂ ‘ਚ ਕੋਰੋਨਾ ਦੇ 7,486 ਕੇਸ ਆਏ ਸਾਹਮਣੇ

ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਇਕ ਦਿਨ ‘ਚ ਹੋਣ ਵਾਲੀਆਂ ਮੌਤਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 131 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਹੁਣ ਤਕ ਹੋਈਆਂ ਕੁੱਲ ਮੌਤਾਂ ਦਾ ਅੰਕੜਾ ਵਧ ਕੇ 7,943 ਹੋ ਗਿਆ ਹੈ। ਇਸ ਤੋਂ ਪਹਿਲਾਂ 12 ਨਵੰਬਰ ਨੂੰ ਕੋਰੋਨਾ ਨਾਲ 104 ਮੌਤਾਂ ਦਰਜ ਕੀਤੀਆਂ ਗਈਆਂ ਸਨ।

 

ਇਸ ਦੇ ਨਾਲ ਹੀ ਰਾਜਧਾਨੀ ‘ਚ ਕੋਰੋਨਾ ਦੇ ਕੁੱਲ ਪੌਜੇਟਿਵ ਮਾਮਲਿਆਂ ਦਾ ਅੰਕੜਾ 5 ਲੱਖ ਤੋਂ ਪਾਰ ਹੋ ਗਿਆ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7,486 ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ 5,03,084 ਹੋ ਗਿਆ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਮਹਿਜ਼ 10 ਦਿਨ ‘ਚ ਕਰੀਬ 60 ਹਜਾਰ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ। 9 ਨਵੰਬਰ ਤੋਂ 18 ਨਵੰਬਰ ਤਕ ਕੁੱਲ 59,532 ਕੋਰੋਨਾ ਦੇ ਮਾਮਲੇ ਰਿਪੋਰਟ ਹੋਏ ਹਨ।

 

ਦਿੱਲੀ ‘ਚ ਹੁਣ ਤਕ ਸਾਢੇ ਚਾਰ ਲੱਖ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਬੀਤੇ 24 ਘੰਟੇ ‘ਚ 6,901 ਮਰੀਜ਼ ਠੀਕ ਹੋਏ ਹਨ ਤੇ ਹੁਣ ਤਕ ਕੁੱਲ 4,52,683 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦਿੱਲੀ ‘ਚ ਮੌਜੂਦਾ ਕੁੱਲ ਐਕਟਿਵ ਮਰੀਜਾਂ ਦੀ ਸੰਖਿਆਂ 42,458 ਹੈ। ਦਿੱਲੀ ‘ਚ ਕੋਰੋਨਾ ਦੀ ਇਨਫੈਕਸ਼ਨ ਦਰ 12.03 ਫੀਸਦ ਹੈ ਤੇ ਕੋਰੋਨਾ ਨਾਲ ਰਿਕਵਰੀ ਦਰ 89.98 ਫੀਸਦ ਹੈ।

 

ਕੋਰੋਨਾ ਦੇ ਐਕਟਿਵ ਮਰੀਜਾਂ ਦੀ ਦਰ 8.43 ਫੀਸਦ ਹੈ। ਕੋਰੋਨਾ ਦੀ ਮੌਤ ਦਰ 1.58 ਫੀਸਦ ਹੈ। ਬੀਤੇ 24 ਘੰਟਿਆਂ ‘ਚ ਕੁੱਲ 62,232 ਟੈਸਟ ਹੋਏ ਹਨ। ਜਿੰਨ੍ਹਾਂ ‘ਚ ਆਰਟੀਪੀਸੀਆਰ ਟੈਸਟ ਦੀ ਸੰਖਿਆਂ 19,085 ਹੈ ਤੇ ਰੈਪਿਡ ਐਂਟੀਜਨ ਟੈਸਟ ਦੀ ਸੰਖਿਆਂ 43,147 ਹੈ। ਹੁਣ ਤਕ ਕੁੱਲ 55,90,654 ਟੈਸਟ ਕੀਤੇ ਜਾ ਚੁੱਕੇ ਹਨ। ਹੋਮ ਆਈਸੋਲੇਸ਼ਨ ‘ਚ 24,842 ਮਰੀਜ਼ ਹਨ। ਹੁਣ ਤਕ ਕੁੱਲ 4,444 ਕੰਟੇਨਮੈਂਟ ਜੋਨ ਬਣਾਏ ਗਏ ਹਨ।

Leave a Reply

Your email address will not be published. Required fields are marked *

error: Content is protected !!