Latest news

ਤੰਦਰੁਸਤ ਪੰਜਾਬ ਮੁਹਿਮ ਤਹਿਤ ਹਰ ਪਿੰਡ ਅਤੇ ਵਾਰਡ ਵਿਚ ਲਗਾਏ ਜਾਣਗੇ ਸਿਹਤ ਕੈਂਪ – ਜੋਗਿੰਦਰ ਸਿੰਘ ਮਾਨ * ਪਿੰਡ ਬਲਾਲੋਂ ਵਿਖੇ ਕੈਂਪ ਲਗਾ ਕੇ ਕੀਤਾ ਸ਼ੁਭ ਆਰੰਭ * ਹੈਲਥ ਵੈਨ ਨੂੰ ਦਿਖਾਈ ਹਰੀ ਝੰਡੀ

ਫਗਵਾੜਾ 13 ਫਰਵਰੀ
(  ਸ਼ਰਨਜੀਤ ਸਿੰਘ ਸੋਨੀ   )

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਰਦੇਸ਼ਾਂ ਅਧੀਨ ਚਲਾਈ ਤੰਦਰੁਸਤ ਪੰਜਾਬ-ਸਿਹਤ ਮੁਹਿਮ ਤਹਿਤ ਅੱਜ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਬਲਾਲੋਂ ਤੋਂ ਸਿਹਤ ਵਿਭਾਗ ਦੀ ਇਕ ਟੀਮ ਸਿਹਤ ਸੁਵਿਧਾਵਾਂ ਨਾਲ ਲੈਸ ਵੈਨ ਸਮੇਤ ਰਵਾਨਾ ਕੀਤੀ ਗਈ। ਇਸ ਦੌਰਾਨ ਪਿੰਡ ਵਿਚ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਹਾਜਰੀਨ ਨੂੰ ਸਿਹਤ ਸੰਭਾਲ ਅਤੇ ਖਾਸ ਤੌਰ ਤੇ ਡੇਂਗੂ ਅਤੇ ਸਵਾਈਨ ਫਲੂ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਿਆ ਗਿਆ। ਇਸ ਦੌਰਾਨ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਰਸਮੀ ਰਿਬਨ ਕੱਟਣ ਉਪਰੰਤ ਹਰੀ ਝੰਡੀ ਦਿਖਾ ਕੇ ਹੈਲਥ ਵੈਨ ਨੂੰ ਰਵਾਨਾ ਕੀਤਾ ਅਤੇ ਦੱਸਿਆ ਕਿ ਇਹ ਵੈਨ ਹਲਕੇ ਦੇ ਕੁੱਲ 91 ਪਿੰਡਾਂ ਵਿਚ ਅਤੇ ਸ਼ਹਿਰ ਦੇ ਕੁੱਲ 50 ਵਾਰਡਾਂ ਵਿਚ ਪੁੱਜੇਗੀ। ਹਰ ਪਿੰਡ ਅਤੇ ਹਰ ਵਾਰਡ ਵਿਚ ਐਸ.ਐਮ.ਓ. ਪਾਂਸ਼ਟ ਅਨਿਲ ਕੁਮਾਰ ਦੀ ਦੇਖਰੇਖ ਹੇਠ ਕੈਂਪ ਲਗਾਏ ਜਾਣਗੇ ਜਿੱਥੇ ਲੋੜਵੰਦਾਂ ਦਾ ਫਰੀ ਚੈਕਅਪ ਕਰਕੇ ਲੋੜਵੰਦਾਂ ਨੂੰ ਫਰੀ ਦਵਾਈਆਂ ਭੇਂਟ ਕੀਤੀਆਂ ਜਾਣਗੀਆਂ। ਨਾਲ ਹੀ ਸਿਹਤ ਸਬੰਧੀ ਜਾਗਰੁਕਤਾ ਲਈ ਜਰੂਰੀ ਹਦਾਇਤਾਂ ਵੀ ਕੀਤੀਆਂ ਜਾਣਗੀਆਂ। ਉਹਨਾਂ ਇਸ ਮੁਹਿਮ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੈਲਥ ਇੰਸਪੈਕਟਰ ਡਾ. ਕੰਵਲਜੀਤ ਸਿੰਘ, ਸੁਖਦੇਵ ਸਿੰਘ, ਬਲਿਹਾਰ ਚੰਦ, ਮਨਜਿੰਦਰ ਸਿੰਘ, ਮਨਦੀਪ ਸਿੰਘ, ਵਿਸ਼ਕਮਲ ਪ੍ਰੀਤ, ਗੁਰਦੇਵ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ, ਰੂਪ ਲਾਲ ਢੱਕ ਪੰਡੋਰੀ, ਸਤਪਾਲ ਪੰਡੋਰੀ, ਸੁਰਜੀਤ ਕੌਰ ਸਰਪੰਚ ਢੱਕ ਪੰਡੋਰੀ, ਏ.ਐਨ.ਐਮ. ਕਮਲਾ ਦੇਵੀ, ਪਰਮਜੀਤ ਕੌਰ, ਇੰਦਰਜੀਤ ਕੌਰ, ਕੁਲਵਿੰਦਰ ਕੌਰ, ਡਾ. ਸੁਦੇਸ਼ ਕੁਮਾਰ, ਸਤਵਿੰਦਰ ਸਿੰਘ, ਪ੍ਰਭਜੋਤ, ਸੁਖਵਿੰਦਰ ਕੌਰ ਸਰਪੰਚ ਬਲਾਲੋਂ, ਸੁਰਿੰਦਰ ਪਾਲ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!