Latest

ਤੀਸਰਾ ਸਿਲਾਈ ਸੈਂਟਰ ਖਜੂਰਲਾਂ ਵਿਖੇ ਖੋਲਿਆ ਗਿਆ

ਫਗਵਾੜਾ ( ਰਛਪਾਲ ਸਿੰਘ ) ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ‘ਪੇ ਬੈਂਕ ਟੂ ਸੋਸਾਇਟੀ’ ਨੂੰ ਅਮਲ ‘ਚ ਲਿਆਉਦਿਆਂ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਜਾਗਰਤੀ ਅਤੇ ਸ਼ੋਸ਼ਲ ਵੈਲਫੇਅਰ ਸੋਸਾਇਟੀ ਰਜਿ: ਤੱਲ੍ਹਣ ਵਲੋਂ ਲਗਾਤਾਰ ਉਪਰਾਲੇ ਜਾਰੀ ਹਨ। ਸੁਸਾਇਟੀ ਵਲੋਂ ਪਿਛਲੇ ਦਿਨੀ ਪਿੰਡ ਖਜੂਰਲਾ ਵਿਖੇ ਫ਼ਰੀ ਕਟਿੰਗ ਐਂਡ ਟੇਲਰਿੰਗ ਸੈਂਟਰ ਲੜਕੀਆਂ ਵਾਸਤੇ ਖੋਲਿਆ ਗਿਆ। ਇਸ ਤੋਂ ਪਹਿਲਾ ਪਿੰਡ ਤੱਲ੍ਹਣ ਅਤੇ ਪਿੰਡ ਸੇਮੀ ਵਿਖੇ ਇਹ ਸੈਂਟਰ ਸਫ਼ਲਤਾ ਪੂਰਵਕ ਚੱਲ ਚੁੱਕੇ ਹਨ। ਖਜੂਰਲਾ ਵਿਖੇ ਸੈਂਟਰ ਦੇ ਉਦਘਾਟਨ ਮੌਕੇ ਪ੍ਰਧਾਨ ਗੋਬਿੰਦ ਲਾਲ ਜੱਸੀ ਤੱਲ੍ਹਣ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਲੜਕੀਆਂ ਦਾ ਪੜ੍ਹਨਾ ਤੇ ਹੁੰਨਰਮੰਦ ਹੋਣਾ ਬਹੁਤ ਜਰੂਰੀ ਹੈ। ਹੁਨਰਮੰਦ ਲੜਕੀ ਦਾ ਪੇਕੇ ਸਹੁਰੇ ਤੋਂ ਇਲਾਵਾ ਸਮਾਜ ਵੀ ਸਤਿਕਾਰ ਕਰਦਾ ਹੈ।ਇਹ ਸਮੇਂ ਦੀ ਅਤੀ ਜਰੂਰੀ ਲੋੜ ਹੈ ਅਤੇ ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ‘ਚ ਸੌ ਦੇ ਕਰੀਬ ਮੈਂਬਰ ਨੇ ਜੋ ਸੁਸਾਇਟੀ ਨੂੰ ਚੰਦਾ ਭੇਜ ਰਹੇ ਹਨ। ਉਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਦੇਵ ਜੱਸੀ ਤੱਲਣ, ਹੰਸ ਰਾਜ ਜੱਸੀ ਸਾਬਕਾ ਸਰਪੰਚ, ਅਰਜਨ ਦਾਸ, ਸਾਹਿਲ ਚਾਹਲ, ਕੁਲਦੀਪ ਚੰਦ, ਬੈਕਨਾਥ ਚਾਹਲ, ਸੁਰਿੰਦਰ ਪਾਲ ਜੱਸੀ, ਅਮਿਤ ਜੱਸੀ ਤੱਲਣ, ਮੱਸਾ ਰਾਮ ਕਨੈਡਾ, ਜਸਵੰਤ ਜੱਸੀ ਕਨੈਡਾ, ਬਖਸ਼ੀਸ਼ ਜੱਸੀ, ਜਸਪਾਲ ਸੇਮੀ, ਭਜਨ ਦਾਸ, ਹਰਬੰਸ ਲਾਲ ਪਾਲ, ਮੁਖਤਿਆਰ ਸਿੰਘ,ਸੰਤੋਖ ਕੌਰ, ਬਲਵੀਰ ਠੇਕੇਦਾਰ ਆਦਿ ਮੈਬਰਾਂ ਦਾ ਜ਼ਿਕਰ ਕੀਤਾ ਤੇ ਕਿਹਾ ਸੁਸਾਇਟੀ ਭੀਮ ਰਾਓ ਜੀ ਦੇ ਮਿਸ਼ਨ ਪੇ ਬੈਂਕ ਟੂ ਸੁਸਾਇਟੀ ਤੇ ਹੀ ਕੰਮ ਕਰਦੀ ਹੈ ਤੇ ਇਹ ਸਭ ਦਾ ਇਖਲਾਕੀ ਫਰਜ਼ ਹੈ। ਇਸ ਮੌਕੇ ਹਾਜ਼ਿਰ ਮੈਂਬਰਾ ਤੇ ਅਹੁਦੇਦਾਰਾਂ ‘ਚ ਪ੍ਰਧਾਨ ਗੋਬਿੰਦ ਲਾਲ ਜੱਸੀ, ਆਰ.ਐਲ.ਜੱਸੀ, ਵਿਿਦਆ ਰਤਨ ਤੱਲ੍ਹਣ, ਸ਼ਾਮ ਪਾਲ, ਸਰਪੰਚ ਅਜੇ ਕੁਮਾਰ ਖਜੂਰਲਾ, ਓਮ ਪ੍ਰਕਾਸ਼ ਸਾਬਕਾ ਸਰਪੰਚ, ਅਸ਼ੋਕ ਕੁਮਾਰ ਜੱਸਲ, ਮਨੀਸ਼ ਪੰਚ, ਨਰੇਸ਼ ਕੁਮਾਰ, ਗੁਰਮੁੱਖ ਰਾਮ, ਇੰਦਰਜੀਤ ਬਸਰਾ, ਸਿਲਾਈ ਟੀਚਰ ਸੀਤਾ ਦੇਵੀ ਤੋਂ ਇਲਾਵਾ ਅਨੇਕਾ ਮੋਹਤਵਾਰ ਸੱਜਣ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!