Latest

ਡੇਰਾ ਬਾਬਾ ਮੰਗੂ ਸ਼ਾਹ ਵਿਖੇ ਹੋਇਆ ਸਾਉਣ ਮਹੀਨੇ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ

ਫਗਵਾੜਾ 2 ਅਗਸਤ
(   ਸ਼ਰਨਜੀਤ ਸਿੰਘ ਸੋਨੀ      )
ਆਜਾਦ ਦੁਰਗਾ ਭਜਨ ਮੰਡਲੀ ਰਜਿ. ਸ਼ਿਵ ਮੰਦਰ ਪਿੰਡ ਸਾਹਨੀ ਵਲੋਂ ਸਾਉਣ ਮਹੀਨੇ ਦੇ ਨਵਰਾਤਿਆਂ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਡੇਰਾ ਬਾਬਾ ਮੰਗੂ ਸ਼ਾਹ ਵਿਖੇ ਪੁੱਜਣ ਤੇ ਡੇਰੇ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਾਂਈ ਕਰਨੈਲ ਸ਼ਾਹ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਅਜਿਹੇ ਸਮਾਗਮ ਰਲਮਿਲ ਕੇ ਆਯੋਜਿਤ ਕਰਨੇ ਚਾਹੀਦੇ ਹਨ ਕਿਉਂਕਿ ਇਸ ਨਾਲ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸੰਗਤ ਦੀ ਸੇਵਾ ਵਿਚ ਕੋਲਡ ਡਰਿੰਕ ਅਤੇ ਫਲ ਫਰੂਟ ਦੀ ਸੇਵਾ ਸ਼ਰਧਾ ਭਾਵਨਾ ਨਾਲ ਨਿਭਾਈ ਗਈ। ਇਸ ਮੌਕੇ ਨੰਬਰਦਾਰ ਦੇਵੀ ਪ੍ਰਕਾਸ਼, ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰ ਜਰਨੈਲ ਸਿੰਘ, ਹਰਨੇਕ ਸਿੰਘ, ਚੁੰਨੀ ਰਾਮ, ਮੇਜਰ ਸਿੰਘ, ਊਸ਼ਾ ਰਾਣੀ, ਪਰਮਜੀਤ ਕੌਰ, ਜਸਬੀਰ ਸਿੰਘ ਕਾਲਾ, ਭੁਪਿੰਦਰ ਕੌਰ, ਬੱਬੀ ਕੌਸ਼ਲ, ਪੰਡਤ ਨਰੇਸ਼ ਕੁਮਾਰ, ਵਿਜੇ ਕੁਮਾਰ, ਰਣਜੀਤ ਸਿੰਘ, ਸੁਰਿੰਦਰ ਸਿੰਘ, ਲਸ਼ਕਰੀ ਰਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!