Latest

ਡੀ.ਸੀ. ਕਪੂਰਥਲਾ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦਿੱਤੀਆਂ ਚੋਣ ਸਬੰਧੀ ਜਰੂਰੀ ਹਦਾਇਤਾਂ * ਚੋਣ ਕਮੀਸ਼ਨ ਦੀਆਂ ਹਦਾਇਤਾਂ ਦੀ ਕਰਾਂਗੇ ਪਾਲਣਾ – ਬਲਵੀਰ ਰਾਣੀ ਸੋਢੀ

ਫਗਵਾੜਾ 11 ਮਾਰਚ
( ਸ਼ਰਨਜੀਤ ਸਿੰਘ ਸੋਨੀ   )
ਭਾਰਤੀ ਚੋਣ ਕਮੀਸ਼ਨ ਵਲੋਂ ਲੋਕਸਭਾ ਚੋਣਾਂ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਡਿਪਟੀ ਕਮੀਸ਼ਨਰ ਕਪੂਰਥਲਾ ਡੀ.ਪੀ.ਐਸ. ਖਰਬੰਦਾ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਚੋਣ ਕਮੀਸ਼ਨ ਵਲੋਂ ਜਾਰੀ ਹਦਾਇਤਾਂ ਬਾਰੇ ਦੱਸਿਆ। ਮੀਟਿੰਗ ਵਿਚ ਭਾਗ ਲੈ ਕੇ ਫਗਵਾੜਾ ਪਰਤੇ ਜਿਲ੍ਹਾਂ  ਕਪੂਰਥਲਾ ਕਾਂਗਰਸ ਪ੍ਰਧਾਨ ਬੀਬੀ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਡੀ.ਸੀ. ਸਾਹਿਬ ਵਲੋਂ ਜਾਰੀ ਕੀਤੀਆਂ ਚੋਣ ਕਮੀਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਪਾਰਟੀ ਉਮੀਦਵਾਰ ਦੇ ਚੋਣ ਖਰਚੇ ਦੀ ਤੈਅ ਸੀਮਾ 70 ਲੱਖ ਰੁਪਏ ਰੱਖੀ ਗਈ ਹੈ। ਪਾਰਟੀ ਉਮੀਦਵਾਰ ਅਤੇ ਸਪੋਂਸਰ ਦਾ ਖਰਚ ਇਸ ਵਿਚ ਸ਼ਾਮਲ ਹੋਵੇਗਾ। ਕਿਸੇ ਵੀ ਪਾਰਟੀ ਵਲੋਂ ਸਰਕਾਰੀ ਬਿਲਡਿੰਗ ਜਾਂ ਦਫਤਰ ਤੇ ਪਾਰਟੀ ਦਾ ਝੰਡਾ ਨਹੀਂ ਲਗਾਇਆ ਜਾਵੇਗਾ। 4 ਤੋਂ ਵੱਧ ਮੈਂਬਰਾਂ ਨਾਲ ਇਕੱਠ ਜਾਂ ਮੀਟਿੰਗ ਬਿਨਾ ਇਜਾਜਤ ਨਹੀਂ ਕੀਤੀ ਜਾ ਸਕੇਗੀ। ਉਹਨਾਂ ਕਿਹਾ ਕਿ ਚੋਣ ਕਮੀਸ਼ਨ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਏ.ਡੀ.ਸੀ. ਰਾਹੁਲ ਚਾਬਾ, ਐਸ.ਡੀ.ਐਮ. ਫਗਵਾੜਾ ਜੈ ਇੰਦਰ ਸਿੰਘ, ਇਲੈਕਸ਼ਨ ਤਹਿਸੀਲਦਾਰ ਮਨਜੀਤ ਕੌਰ ਸਮੇਤ ਪੂਰੇ ਜਿਲ•ੇ ਦੇ ਐਸ.ਡੀ.ਐਮ. ਅਤੇ ਸਰਕਾਰੀ ਅਧਿਕਾਰੀਆਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹਨਾਂ ਵਿਚ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸ਼ਰਮਾ, ਗੁਰਦਿਆਲ ਸੋਢੀ, ਜਗਨਾਹਰ ਸਿੰਘ ਹਾਜਰ ਸਨ।

Leave a Reply

Your email address will not be published. Required fields are marked *

error: Content is protected !!