Latest

ਡਿਵਾਈਨ ਪਬਲਿਕ ਸਕੂਲ ‘ਚ ਸੀ.ਬੀ.ਐਸ.ਈ. ਬੋਰਡ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਫਗਵਾੜਾ 4 ਮਈ
( ਸ਼ਰਨਜੀਤ ਸਿੰਘ ਸੋਨੀ   )
ਫਗਵਾੜਾ ਦੇ ਡਿਵਾਈਨ ਪਬਲਿਕ ਸਕੂਲ ‘ਚ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ. ਬੋਰਡ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਰਿਹਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਨੇ ਦੱਸਿਆ ਕਿ ਬਾਰਵੀਂ ਦਾ ਨਤੀਜਾ ਇਸ ਸਾਲ 85% ਰਿਹਾ ਹੈ। ਸਾਇੰਸ ਵਿਸ਼ੇ ‘ਚ ਹਰਪ੍ਰੀਤ ਸੁਮਨ ਨੇ ਪਹਿਲਾ, ਆਸ਼ਿਮਾ ਚੋਜਰ ਨੇ ਦੂਸਰਾ, ਨਿਤੇਸ਼ ਮਹਿਮੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿਸ਼ੇ ‘ਚ ਜਸਦੀਪ ਕੌਰ ਨੇ ਪਹਿਲਾ, ਅੰਜਲੀ ਨੇ ਦਸੂਰਾ ਤੇ ਜਸਰਾਜ ਗਤੌਰਾ ਨੇ ਤੀਸਰਾ ਜਦਕਿ ਆਰਟਸ ਵਿਸ਼ੇ ਦੇ ਵਿਦਿਆਰਥੀਆਂ ਵਿਚ ਮੋਹਿਤ ਠਾਕੁਰ ਨੇ ਸਕੂਲ ਵਿਚ ਪਹਿਲਾ, ਨਿਤੀਸ਼ ਸ਼ਰਮਾ ਨੇ ਦੂਸਰਾ ਅਤੇ ਕ੍ਰਿਸ਼ਨਨ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਸਕੂਲ ਚੇਅਰਮੈਨ ਪੰਕਜ ਕਪੂਰ ਨੇ ਸਮੂਹ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ, ਆਸ਼ੀਰਵਾਦ ਦਿੱਤਾ ੱਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *

error: Content is protected !!