Latest news

ਡਾ: ਹਮਦਰਦ ਦੀ ਗਾਇਕੀ ਅਤੇ ਦੇਸ਼ ਪੰਜਾਬ ਸੀ ਡੀ ਨੂੰ ਸਮਰਪਿਤ ਸੰਗੀਤ ਦਰਪਨ ਦਾ ਵਿਸ਼ੇਸ਼ ਅੰਕ ਕੀਤਾ ਗਿਆ ਲੋਕ-ਅਰਪਨ

 

ਫਗਵਾੜਾ,21 ਫਰਵਰੀ
ਪੰਜਾਬੀ ਵਿਰਸਾ ਟਰਸੱਟ ਵਲੋਂ ਆਯੋਜਿਤ ਮਾਣ ਮੱਤਾ ਪੱਤਰਕਾਰ ਪੁਰਸਕਾਰ ਦੇ  ਵਿਸ਼ਾਲ ਸਮਾਗਮ ਦੌਰਾਨ ਅੱਜ ਰੋਜ਼ਾਨਾ ਸੰਗੀਤ ਦਰਪਨ ਦਾ ਨਵਾਂ ਵਿਸ਼ੇਸ਼ ਅੰਕ ਜੋ ਡਾ:  ਬਰਜਿੰਦਰ ਸਿੰਘ ਹਮਦਰਦ ਦੀ ਗਾਇਕੀ ਅਤੇ ਦੇਸ਼ ਪੰਜਾਬ ਸੀਡੀ ਨੂੰ ਸਮਰਪਿਤ ਕੀਤਾ ਗਿਆ ਸੀ ਲੋਕ ਅਰਪਨ ਕੀਤਾ ਗਿਆ। ਇਸ ਅੰਕ ਵਿੱਚ ਪ੍ਰਸਿੱਧ ਕਵੀ ਅਤੇ ਅਲੋਚਕ  ਡਾ: ਗੁਰਭਜਨ ਸਿੰਘ ਅਤੇ ਪ੍ਰਸਿੱਧ ਲੇਖਕ ਅਤੇ ਕਾਲਮਨਵੀਸ ਗੁਰਮੀਤ ਸਿੰਘ ਪਲਾਹੀ ਵਲੋਂ ਡਾ: ਹਮਦਰਦ ਦੀ ਗਾਇਕੀ ਅਤੇ ਦੇਸ਼ ਪੰਜਾਬ ਸੀਡੀ ਬਾਰੇ ਵਿਸਥਾਰਤ ਲੇਖ ਛਾਪੇ ਗਏ ਹਨ। ਇਹ ਵਿਸ਼ੇਸ਼ ਅੰਕ ਡਾ: ਲਖਵਿੰਦਰ ਸਿੰਘ ਜੌਹਲ ਨੇ ਲੋਕ-ਅਰਪਿਤ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਪ੍ਰੋ: ਜਸਵੰਤ ਸਿੰਘ ਗੰਡਮ, ਡਾ: ਗੁਰਚਰਨ ਸਿੰਘ ਨੂਰਪੁਰ, ਡਾ: ਐਸ.ਐਸ. ਛੀਨਾ, ਐਡਵੋਕੇਟ ਵਿਜੈ ਸ਼ਰਮਾ, ਤਰਨਜੀਤ ਸਿੰਘ ਕਿੰਨੜਾ, ਸੁਖਵਿੰਦਰ ਸਿੰਘ, ਪਰਵਿੰਦਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਪਿਆਰੇ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!