Latest

ਡਾ. ਚੱਬੇਵਾਲ ਰਾਜਕੁਮਾਰ ਚੱਬੇਵਾਲ ਨੇ ਪਿੰਡ ਚਹੇੜੂ ਵਿਖੇ ਕੀਤੀ ਭਰਵੀਂ ਚੋਣ ਮੀਟਿੰਗ * ਮਾਨ ਤੇ ਸੋਢੀ ਨੇ ਕੀਤੀ ਕਾਂਗਰਸ ਨੂੰ ਜਿਤਾਉਣ ਦੀ ਅਪੀਲ

ਫਗਵਾੜਾ 6 ਮਈ
( ਸ਼ਰਨਜੀਤ ਸਿੰਘ ਸੋਨੀ  )
ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡ ਚਿਹੇੜੂ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਹਨਾਂ ਦੇ ਨਾਲ ਸਾਬਕਾ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ, ਜਿਲਾ ਕਪੂਰਥਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ, ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਗੁਰਜੀਤ ਪਾਲ ਵਾਲੀਆ, ਨਵਜਿੰਦਰ ਸਿੰਘ ਬਾਹੀਆ, ਵਿੱਕੀ ਰਾਣੀਪੁਰ, ਪੱਪੀ ਪਰਮਾਰ ਤੇ ਅਸ਼ਵਨੀ ਸ਼ਰਮਾ ਆਦਿ ਵੀ ਉਚੇਰੇ ਤੌਰ ਤੇ ਚੋਣ ਜਲਸੇ ਵਿਚ ਸ਼ਾਮਲ ਹੋਏ। ਡਾ. ਚੱਬੇਵਾਲ ਨੇ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸੱਤਾ ਲਿਆਉਣ ਵਿਚ ਸਹਿਯੋਗ ਕਰਦੇ ਹੋਏ ਉਹਨਾਂ ਨੂੰ ਵੱਧ ਤੋਂ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਮੈਂਬਰ ਪਾਰਲੀਮੈਂਟ ਦੇ ਰੂਪ ਵਿਚ ਹਲਕੇ ਦਾ ਸਮੁੱਚਾ ਵਿਕਾਸ ਕਰਵਾ ਸਕਣ। ਜੋਗਿੰਦਰ ਸਿੰਘ ਮਾਨ ਅਤੇ ਬਲਵੀਰ ਰਾਣੀ ਸੋਢੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਪਿਛਲੇ ਦੋ ਸਾਲ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕਰਨ ਲਈ ਡਾ. ਚੱਬੇਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਸਵਰਨ ਸਿੰਘ ਚਹੇੜੂ, ਜਿਲ•ਾ ਪਰਿਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਨਿਸ਼ਾ ਰਾਣੀ ਖੇੜਾ, ਬਲਾਕ ਸੰਮਤੀ ਮੈਂਬਰ ਰੇਸ਼ਮ ਕੌਰ, ਸੀਮਾ ਰਾਣੀ ਚਹੇੜੂ, ਵਿਜੇ ਲਕਸ਼ਮੀ ਨੰਗਲ ਮਾਝਾ, ਪੁਰਸ਼ੋਤਮ ਲਾਲ ਸਰਪੰਚ ਨਾਨਕ ਨਗਰੀ, ਜੱਸੀ ਸਰਪੰਚ ਕਿਸ਼ਨਪੁਰ, ਬਾਬਾ ਮਹਿੰਦਰ ਸਿੰਘ, ਦਲਜੀਤ ਸਿੰਘ ਸਹੋਤਾ, ਸੋਨੂੰ ਸਾਬਕਾ ਸਰਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂ ਵਰਕਰ ਅਤੇ ਸਮਰਥਕ ਹਾਜਰ ਸਨ।

Leave a Reply

Your email address will not be published. Required fields are marked *

error: Content is protected !!