Latest news

ਡਾ. ਚੱਬੇਵਾਲ ਦੇ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਪੁੱਜਾ ਵੱਡਾ ਜੱਥਾ

ਫਗਵਾੜਾ 23 ਅਪ੍ਰੈਲ
(ਸ਼ਰਨਜੀਤ ਸਿੰਘ ਸੋਨੀ )
ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਵਲੋਂ ਅੱਜ ਹੁਸ਼ਿਆਰਪੁਰ ਵਿਖੇ ਚੋਣ ਲੜਨ ਸਬੰਧੀ ਨਾਮਜੱਦਗੀ ਪੱਤਰ ਦਾਖਲ ਕੀਤਾ ਗਿਆ। ਇਸ ਮੌਕੇ ਡਾ. ਚੱਬੇਵਾਲ ਨਾਲ ਇਕਜੁਟਤਾ ਪ੍ਰਦਰਸ਼ਿਤ ਕਰਨ ਲਈ ਫਗਵਾੜਾ ਤੋਂ ਕਾਂਗਰਸੀ ਵਰਕਰਾਂ ਦਾ ਵੱਢਾ ਜੱਥਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਰਵਾਨਾ ਹੋਇਆ। ਮਾਨ ਨੇ ਕਿਹਾ ਕਿ ਹਲਕਾ ਵਿਧਾਨਸਭਾ ਫਗਵਾੜਾ ਦੇ ਸ਼ਹਿਰੀ ਅਤੇ ਦਿਹਾਤੀ ਵਰਕਰਾਂ ਵਿਚ ਡਾ. ਚੱਬੇਵਾਲ ਦੀ ਉਮੀਦਵਾਰੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਵਰਕਰਾਂ ਅਤੇ ਸਮਰਥਕਾਂ ਦਾ ਇਹੋ ਉਤਸ਼ਾਹ ਡਾ. ਚੱਬੇਵਾਲ ਦੀ ਜਿੱਤ ਦੀ ਨੀਂਹ ਰੱਖੇਗਾ। ਵਾਪਸੀ ਮੌਕੇ ਸਾਬਕਾ ਮੰਤਰੀ ਮਾਨ ਜੱਥੇ ਵਿਚ ਸ਼ਾਮਲ ਸਮੂਹ ਵਰਕਰਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਹੌਕਾ ਦਿੱਤਾ ਕਿ ਆਪੋ ਆਪਣੇ ਇਲਾਕੇ ਵਿਚ ਡਾ. ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਮੁਹਿਮ ਨੂੰ ਜੋਰ ਸ਼ੋਰ ਨਾਲ ਸ਼ੁਰੂ ਕਰਨ। ਇਸ ਜੱਥੇ ਵਿਚ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ, ਦਰਸ਼ਨ ਲਾਲ ਧਰਮਸੋਤ, ਅਵਿਨਾਸ਼ ਗੁਪਤਾ ਬਾਸ਼ੀ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ, ਰੂਪ ਲਾਲ ਪੰਡੋਰੀ, ਪਵਨ ਸੋਨੂੰ ਬੇਗਮਪੁਰ, ਕਮਲਜੀਤ ਕੌਰ, ਹਰਦੀਪ ਸਿੰਘ, ਸੁੱਚਾ ਰਾਮ ਮੌਲੀ, ਸ਼ੋਂਕੀ ਰਾਮ, ਡਾ. ਰਮਨ ਸ਼ਰਮਾ, ਗੁਰਦਿਆਲ ਭਗਤਪੁਰਾ, ਅਵਤਾਰ ਸਿੰਘ ਚਾਚੋਕੀ, ਸੁਖਪਾਲ ਸਿੰਘ, ਸੰਜੀਵ ਭਟਾਰਾ ਜੱਜੀ, ਸੋਨੂੰ ਪਸਰੀਚਾ, ਬਲਾਕ ਫਗਵਾੜਾ ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਸੁਮਨ ਸ਼ਰਮਾ, ਸੀਨੀਅਰ ਮਹਿਲਾ ਆਗੂ ਮੀਨਾਕਸ਼ੀ ਵਰਮਾ, ਸ਼ਵਿੰਦਰ ਨਿਸ਼ਚਲ, ਰਾਮ ਆਸਰਾ ਚੱਕ ਪ੍ਰੇਮਾ, ਕਾਕਾ ਨਾਰੰਗ, ਅਵਤਾਰ ਸਿੰਘ ਬਿਨਿੰਗ, ਕਸ਼ਮੀਰ ਖਲਵਾੜਾ, ਹੁਕਮ ਸਿੰਘ ਮੇਹਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!