Latest news

ਡਾ. ਅਖਿਲ ਮਲਹੋਤਰਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਸ਼ਹਿਰ ਵਾਸੀ

ਫਗਵਾੜਾ 24ਜੂਨ
( ਸ਼ਰਨਜੀਤ ਸਿੰਘ ਸੋਨੀ )
ਜਿੱਥੇ ਪੂਰਾ ਦੇਸ਼ ਕੋਰੋਨਾ ਦੀ ਮਹਾਂਮਾਰੀ ਨਾਲ ਲੜ੍ਹ ਰਿਹਾ ਹੈ। ਉੱਥੇ ਹੀ ਡਾਕਟਰਾਂ ਵਲੋਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਰੋਜ਼ਾਨਾ ਮਰੀਜ਼ਾ ਦਾ ਚੈਕਅੱਪ ਕਰ ਰਹੇ ਹਨ। ਫਗਵਾੜਾ ਸ਼ਹਿਰ ਵਿੱਚ ਅੱਜ ਕੁਝ ਸ਼ਰਾਰਤੀ ਅਨਸਰਾਂ ਵਲੋਂ ਦੇਰ ਸ਼ਾਮ ਫਗਵਾੜਾ ਦੇ ਮਸ਼ਹੂਰ ਡਾ. ਅਖਿਲ ਮਲਹੋਤਰਾਂ ਨੂੰ ਕੋਰੋਨਾ ਪਾਜ਼ਿਿਟਵ ਦੱਸਕੇ ਸ਼ਹਿਰ ਵਿੱਚ ਅਫ਼ਵਾਹ ਫੈਲਾ ਦਿੱਤੀ ਗਈ ।

 

ਦੱਸਣਯੋਗ ਹੈ ਕਿ ਡਾ. ਅਖਿਲ ਮਲਹੋਤਰਾਂ ਦੀ ਰੋਜ਼ਾਨਾ ਦੀ ਓ.ਪੀ. ਡੀ. ਸੈਕੜਿਆਂ ਦੀ ਤਾਦਾਦ ਵਿੱਚ ਹੈ।ਅਫ਼ਵਾਹਾਂ ਦਾ ਬਾਜ਼ਾਰ ਗਰਮਉਂਦਾ ਦੇਖ ਜਦੋਂ ਇਸ ਬਾਰੇ ਫਗਵਾੜਾ ਨਿਊਜ਼ ਦੇ ਪੱਤਰਕਾਰ ਨੇ ਡਾ. ਅਖਿਲ ਮਲਹੋਤਰਾਂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਬਿਲਕੁਲ ਠੀਕ ਹਨ । ਬੀਤੇ ਦਿਨੀ ਉਨ੍ਹਾਂ ਦੇ ਹੋਏ ਕੋਰੋਨਾ ਟੈਸਟ ਦੀ ਰਿਪੋਰਟ ਵੀ ਨੈਗਟਿਵ ਆਈ ਹੈ। ਉਨ੍ਹਾਂ ਕਿਹਾ ਉਹ ਆਪਣੇ ਹਸਪਤਾਲ ਵਿੱਚ ਮਰੀਜ਼ਾਂ ਦਾ ਚੈਕਅੱਪ ਕਰ ਰਹੇ ਹਨ ਅਤੇ ਬਿਲਕੁੱਲ ਤੰਦਰੁਸਤ ਹਨ।ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਅਫ਼ਵਾਹਾ ਤੇ ਯਕੀਨ ਨਾ ਕਰਨ ਸਗੋਂ ਖ਼ਬਰ ਦੇ ਸਹੀ ਹੋਣ ਦੀ ਆਪ ਤਹਿਕੀਕਾਤ ਕਰਨ।

Leave a Reply

Your email address will not be published. Required fields are marked *

error: Content is protected !!