Latest

ਟਾਂਡੇ ਵਿੱਚ ‘ਉਂਗਲਾ ਚੀਚੀ’ ਵੱਡ ਨਜ਼ਾਇਜ਼ ਪਰਚੇ ਕਰਵਾਉਂਣ ਵਾਲਾ ਗਿਰੋਹ ਸਰਗਰਮ

ਟਾਂਡਾ। ਬਿਊਰੋ
ਜਿੱਥੇ ਪੁਰਾਣੇ ਸਮਿਆਂ ਵਿੱਚ ਬਜ਼ੁਰਗਾਂ ਅਤੇ ਪੰਚਾਇਤਾਂ ਦਾ ਬੜਾ ਉੱਚਾ ਦਰਜਾ ਹੁੰਦਾ ਸੀ, ਕਿਸੇ ਬਜ਼ੁਰਗਾਂ ਦਾ ਕਿਹਾ ਅਤੇ ਪੰਚਾਇਤਾਂ ਦਾ ਕਿਹਾ ਹਰ ਵਿਅਕਤੀ ਵੱਲੋਂ ਮੰਨਿਆ ਜਾਂਦਾ ਸੀ। ਉੱਥੇ ਦਿਨੋਂ ਦਿਨ ਆ ਰਹੀ ਸਮਾਜਿਕ ਗਿਰਾਵਟ ਕਰਕੇ, ਅਸੀਂ ਲੋਕ ਆਪਣੀ ਫੋਕੀ ਆਕੜ ਦੇ ਚੱਲਦੇ, ਆਪਣੇ ਆਪ ਨੂੰ ਕਿਸੇ ਖੱਬੀ ਖਾਨ ਤੋਂ ਘੱਟ ਨਹੀਂ ਸਮਝਦੇ। ਨਾ ਤਾਂ ਅਸੀ ਬਜ਼ੁਰਗਾ ਦੀ ਗੱਲ ਮੰਨਦੇ ਹਾਂ ਅਤੇ ਨਾ ਹੀ ਪੰਚਾਇਤ ਨੂੰ ਟਿੱਚ ਜਾਣਦੇ ਹਾਂ। ਅਸੀ ਲੋਕ ਆਪਣੀ ਜਿੱਦਬਾਜੀ ਅਤੇ ਹਉਂਮੇ ਵਿੱਚ ਉਲਝ ਕੇ ਰਹਿ ਗਏ ਹਾਂ। ਪਿੰਡਾਂ ਵਿੱਚ ਸੰਸਕਾਰਾਂ ਨੂੰ ਭੁੱਲਦੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਲੱਗੇ ਹੋਏ ਹਨ। ਜੋ ਮਸਲੇ ਪਿੰਡਾਂ ਵਿੱਚ ਸਹਿਜੇ ਹੀ ਨਿਪਟ ਸਕਦੇ ਹਨ। ਉਨ•ਾਂ ਨੂੰ ਅਸੀਂ ਥਾਣਿਆਂ-ਕਚਿਹਰੀਆਂ ਵਿੱਚ ਲੈ ਜਾਂਦੇ ਹਾਂ। ਮਾਮੂਲੀ ਤੂੰ-ਤੂੰ, ਮੈਂ-ਮੈਂ ਨੂੰ ਵੱਡੇ ਮੁਕੱਦਿਆਂ ਵਿੱਚ ਬਦਲਦੇ ਆਮ ਦੇਖਿਆ ਜਾਂਦਾ ਹੈ।

ਸਾਡੀ ਇਸੇ ਜਿੱਦਬਾਜੀ ਦਾ ਨਤੀਜਾ ਹੈ ਕਿ ਸਮਾਜ ਵਿੱਚ ਇਕ ਗਿਰੋਹ ਐਸਾ ਪਣਪ ਰਿਹਾ ਹੈ, ਜਿਸ ਦਾ ਕੰਮ ਚੰਗੇ ਭਲੇ ਬੰਦੇ ਨੂੰ ਉਸਦੀ ਉਂਗਲ-ਚੀਚੀ ਕੱਟ ਕੇ ਬਹੁਤ ਹੀ ਜੁਲਮ ਦਾ ਸ਼ਿਕਾਰ ਵਿਅਕਤੀ ਦਿਖਾਇਆ ਜਾਂਦਾ ਹੈ। ਜਿਕਰਯੋਗ ਹੈ ਕਿ ਚੀਚੀ ਨੂੰ ਪਹਿਲਾ ਇਹ ਟੀਕਾ ਲਗਾ ਕੇ ਸੁੰਨ ਕਰਦੇ ਹਨ, ਫਿਰ ਸਰਜੀਕਲ ਬਲੇਡ ਨਾਲ ਚੀਰਾ ਦਿੰਦੇ ਹਨ ਤਾਂ ਜੋ ਹੱਡੀ ਉੱਪਰ ਥੋੜਾ ਐਕਸ-ਰੇ ਸਮੇਂ ਕਰੈਕ ਆ ਜਾਵੇ ਅਤੇ ਧਾਰਾ 326, ਐਮ. ਐਲ.ਆਰ. ਦੇ ਅਧਾਰ ਤੇ ਵਿਰੋਧੀ ਪਾਰਟੀ ਉੱਪਰ   ਲੱਗ ਜਾਵੇ। ਇਹ ਗਰੋਹ ਡਾਂਗਾ ਸੋਟੇ ਵੱਜੇ ਦਿਖਾਉਣ ਲਈ ਚਾਂਦੀ ਦੇ ਸਿੱਕੇ ਵੀ ਫੇਰ ਦਿੰਦੇ ਹਨ। ਇਹ ਗਰੋਹ ਵਾਲੇ ਕੰਮ ਕਰਨ ਦਾ 25000 ਤੋਂ 50000 ਰੁਪਏ ਤੱਕ ਵੀ ਪਾਰਟੀ ਤੋਂ ਲੈ ਲੈਂਦਾ ਹੈ।

ਬੀਤੇ ਦਿਨੀ ਪਿੰਡ ਦਰੀਆ ਨਾਲ ਸੰਬੰਧਤ ਅਜਿਹੇ 3-4 ਮਸਲੇ ਸਾਹਮਣੇ ਆਏ ਹਨ। ਜਦ ਮਾਮੂਲੀ ਤਕਰਾਰ ਨੂੰ ਭਿਆਨਕ ਰੂਪ ਦੇਣ ਲਈ ਚੀਚੀ ਉੱਪਰ ਇਸ ਗਰੋਹ ਤੋਂ ਟੱਕ ਲਗਵਾਏ ਗਏ ਹਨ। ਇੱਥੋ ਤੱਕ ਕਿ ਬਲਾਤਕਾਰ ਕਰਨ ਵਾਲਾ ਵਿਅਕਤੀ ਵੀ ਆਪਣਾ ਬਚਾਅ ਕਰਨ ਲਈ ਅਤੇ ਦੂਜੀ ਧਿਰ ਉੱਪਰ ਦਬਾਅ ਪਾਉਣ ਲਈ ਆਪਣੀ ਚੀਚੀ ਕਟਵਾ ਕੇ ਟਾਂਡਾ ਸਿਵਲ ਹਸਪਤਾਲ ਵਿੱਚ ਦਾਖਲ ਹੋ ਗਿਆ।

ਕੋਣ ਹੈ ਇਸ ਗਿਰੋਹ ਵਿੱਚ ਸ਼ਾਮਲ
ਇਸ ਗਿਰੋਹ ਵਿੱਚ ਕੁਝ ਸਰਕਾਰੀ ਹਸਪਤਾਲ ਦਾ ਸਟਾਫ, ਕੁਝ ਦਲਾਲ (ਜਿਨ•ਾਂ ਦੀ ਰੋਟੀ ਇਸ ਤੋਂ ਚੱਲਦੀ ਹੈ) ਕੁੱਝ ਪ੍ਰਾਈਵੇਟ ਡਾਕਟਰੀ ਪੇਸ਼ੇ ਨਾਲ ਸੰਬੰਧਤ ਵਿਅਕਤੀ ਸ਼ਾਮਲ ਹਨ।

ਪ੍ਰਸ਼ਾਸਨ ਦੀ ਕਾਰਵਾਈ
ਇਸ ਗਿਰੋਹ ਸੰਬੰਧੀ ਜਦ ਅਸੀਂ ਟਾਂਡਾ ਸਬ.ਡਵੀਜਨ ਦੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਗਿੱਲ ਨੇ ਕਿਹਾ ਕਿ ਇਹ ਗਿਰੋਹ ਪੁਲਸ ਦੀ ਰਡਾਰ ਵਿੱਚ ਆ ਗਿਆ ਹੈ ਅਤੇ ਜਲਦ ਹੀ ਇਸ ਨੂੰ ਦਬੋਚ ਲਿਆ ਜਾਵੇਗਾ। ਇਸ ਗਿਰੋਹ ਵਿੱਚ ਕੁੱਝ ਚਿੱਟੇ ਕੱਪੜੇ ਵਾਲੇ ਵਿਅਕਤੀਆਂ ਦੇ ਸਾਹਮਣੇ ਆਉਂਣ ਦਾ ਵੀ ਅੰਦੇਸ਼ਾ ਹੈ। ਗਿੱਲ ਨੇ ਕਿਹਾ ਟਾਂਡਾ ਵਿੱਚ ਕੋਈ ਵੀ ਪਰਚਾ ਜਾਂਚ ਤੋਂ ਬਿਨ•ਾਂ ਨਹੀਂ ਕੀਤਾ ਜਾਂਦਾ ਹੈ, ਮੈਰਿਟ ਦੇ ਆਧਾਰ ਤੇ ਐਫ.ਆਰ.ਆਈ. ਕੱਟੀ ਜਾਂਦੀ ਹੈ ਤਾਂ ਜੋ ਨਿਰਦੋਸ਼ ਵਿਅਕਤੀ ਤੇ ਨਜ਼ਾਇਜ ਪਰਚਾ ਨਾ ਹੋ ਜਾਵੇ। ਟਾਂਡਾ ਦੇ ਐਸ.ਐਮ.ਓ. ਡਾ. ਕੇਵਲ ਸਿੰਘ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਜੋ ਵਿਅਕਤੀ ਹਸਪਤਾਲ ਨਾਲ ਸੰਬੰਧਤ ਹਨ, ਇਹ ਘਟੀਆ ਕੰਮ ਕਰਦੇ ਰਹੇ ਹਨ, ਉਹ ਬਖਸ਼ੇ ਨਹੀਂ ਜਾਣਗੇ। ਉਨ•ਾਂ ਕਿਹਾ ਕਿ ਇਹ ਲਾਲਚੀ ਵਿਅਕਤੀ ਆਪਣੇ ਥੋੜੇ ਫਾਇਦੇ ਲਈ ਕਈਆਂ ਦਾ ਬੜਾ ਵੱਡਾ, ਨੁਕਸਾਨ ਕਰ ਦਿੰਦੇ ਹਨ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਦੇ ਹਨ।
ਆਸ ਹੈ ਕਿ ਇਸ ਖਬਰ ਨਾਲ ਪ੍ਰਸ਼ਾਸਨ ਅਤੇ ਆਮ ਜਨਤਾ ਇਸ ਗਿਰੋਹ ਤੋਂ ਚੁਕੰਨਾ ਹੋ ਜਾਵੇਗੀ ਅਤੇ ਭਵਿੱਖ ਵਿੱਚ ਗਿਰੋਹ ਉੱਤੇ ਨੱਥ ਪਾਈ ਜਾਵੇਗੀ।

Leave a Reply

Your email address will not be published. Required fields are marked *

error: Content is protected !!