Latest

ਜੱਸੀ ਜਠੇਰਿਆਂ ਦਾ ਮੇਲਾ ਯਾਦਗਾਰੀ ਹੋ ਨਿਬੜਿਆ


ਫਗਵਾੜਾ

( ਸ਼ਰਨਜੀਤ ਸਿੰਘ ਸੋਨੀ )
ਦੁਆਬੇ ‘ਚ ਚਰਚਿਤ ਜੱਸੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਧੰਨ ਧੰਨ ਬਾਬਾ ਫਤਿਹ ਚੰਦ ਜੱਸੀ ਜੀ ਦੇ ਸਥਾਨ ਤੇ ਪਿੰਡ ਕੁਲਥਮ ਵਿਖੇ ਮਨਾਇਆ ਗਿਆ। 44ਵੇਂ ਸਲਾਨਾ ਜੋੜ ਮੇਲੇ ਤੇ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾ ਤੋਂ ਹਜ਼ਾਰਾ ਦੀ ਤਾਦਾਦ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਮਿਸ਼ਨਰੀ ਕਲਾਕਾਰ ਵਿੱਕੀ ਬਹਾਦਰ ਕੇ ਅਤੇ ਪੰਮਾਂ ਕੁਲਥਮ ਨੇ ਆਪਣਾ ਧਾਰਮਿਕ ਤੇ ਮਿਸ਼ਨਰੀ ਪ੍ਰੋਗਰਾਮ ਦੇ ਸੰਗਤਾਂ ਨੂੰ ਨਿਹਾਲ ਕੀਤਾ। ਕੌਮ ਦੇ ਸ਼ਾਇਰ ਸੋਹਣ ਸਹਿਜਲ ਨੇ ਅੰਬੇਡਕਰ ਸਾਹਿਬ ਦੇ ਜੀਵਨ ਤੇ ਤਰੰਨਮ ‘ਚ ਕਵਿਤਾ ਸਾਂਝੀ ਕੀਤੀ।

ਹੋਰ ਕਲਾਕਾਰਾਂ ‘ਚ ਮਨਪ੍ਰੀਤ ਜੱਸੀ ਪਲਾਹੀ, ਮਨੀ ਰਾਏ, ਮਨੀ ਜੱਸੀ ਤੇ ਨਿਸ਼ਾ ਫਗਵਾੜਾ ਨੇ ਆਪਣੇ ਕੌਮੀ ਪ੍ਰਵਾਨਿਆ ਦੇ ਗੀਤ ਸਾਂਝੇ ਕੀਤੇ। ਖਾਸ ਖਿੱਚ ਦਾ ਕਾਰਣ ਰਿਹਾ ਕਲਾਕਾਰਾਂ ਤੇ ਦਾਨੀ ਸੱਜਣਾ ਨੂੰ ਦਿੱਤਾ ਜਾਣ ਵਾਲਾ ਸਨਮਾਨ। ਪਹਿਲੀ ਵਾਰ ਸਨਮਾਨ ਦੇ ਰੂਪ ਵਿੱਚ ਇੱਕ ਕਿਤਾਬ ਬਾਬਾ ਸਾਹਿਬ ਅੰਬੇਡਕਰ ਜੀਵਨੀ, ਜੋ ਉਨ੍ਹਾਂ ਦੇ ਜਿਊਦੇ ਜੀਅ ਲਿਖੀ ਗਈ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ।ਇਹ ਨਿਵੇਕਲਾ ਉੱਪਰਾਲਾ ਚਰਚਾ ਦਾ ਵਿਸ਼ਾ ਬਣਿਆ ਤੇ ਸੰਗਤ ਨੇ ਸ਼ਲਾਘਾ ਕੀਤੀ।

ਮੰਚ ਦਾ ਸੰਚਾਲਨ ਕਮੇਟੀ ਦੇ ਸਟੇਜ਼ ਸਕੱਤਰ ਆਰ.ਐਲ.ਜੱਸੀ ਨੇ ਢੁੱਕਵੇ ਤੇ ਅਦਬੀ ਸ਼ੇਅਰਾਂ ਨਾਲ ਕੀਤਾ। ਮੇਲੇ ਦੇ ਪ੍ਰਬੰਧਾ ਦੀ ਦੇਖ ਰੇਖ ਕਮੇਟੀ ਪ੍ਰਧਾਨ ਦੇਵ ਜੱਸੀ ਤੱਲ੍ਹਣ, ਖਜ਼ਾਨਚੀ ਬਖਸੀਸ਼ ਜੱਸੀ, ਫਾਊਡਰ ਪ੍ਰਧਾਨ ਗੋਬਿੰਦ ਲਾਲ ਜੱਸੀ ਤੱਲ੍ਹਣ ਨੇ ਵਧੀਆ ਢੰਗ ਨਾਲ ਕੀਤੀ ਤੇ ਸੰਗਤ ਨਾਲ ਤਲਮੇਲ ਬਣਾਈ ਰੱਖਿਆ। ਇਸ ਮੌਕੇ ਬਾਕੀ ਅਹੁਦੇਦਾਰਾ ‘ਚ ਮਨੀਸ਼ ਕੁਮਾਰ ਤੱਲ੍ਹਣ, ਰੁਲਦੂ ਰਾਮ ਜਲੰਧਰ, ਵਿੱਪਨ ਬਿੱਟੂ, ਰਾਜ ਕੁਮਾਰ ਫੌਜੀ ਜਲੰਧਰ, ਜਗਪਾਲ ਸੇਮੀ, ਫਕੀਰ ਚੰਦ ਆਦਮਪੁਰ, ਸਾਬਕਾ ਪ੍ਰਧਾਨ ਸੰਸਾਰ ਚੰਦ, ਚਮਨ ਲਾਲ ਜੱਸੀ, ਹੰਸ ਰਾਜ ਤੱਲ੍ਹਣ ਹਾਜ਼ਿਰ ਸਨ। ਅਖੀਰ ਵਿੱਚ ਕਮੇਟੀ ਵਲੋਂ ਸਰਬਜੀਤ ਰਾਏ ਡੀ.ਐਸ.ਪੀ. ਪੰਜਾਬ ਪੁਲਿਸ ਨੇ ਦੂਰ ਦੁਰਾਡੇ ਤੋਂ ਆਈਆ ਸੰਗਤਾਂ ਦਾ ਧੰਨਵਾਦ ਕੀਤਾ।ਸਲਾਨਾ ਭਾਰੀ ਜੋੜ ਮੇਲਾ ਅਗਲੇ ਸਾਲ ਫਿਰ ਮਿਲੇਗਾ ਦਾ ਸੁਨੇਹਾ ਦੇ ਕੇ ਸਮਾਪਤ ਹੋਇਆ।

Leave a Reply

Your email address will not be published. Required fields are marked *

error: Content is protected !!