Latest news

ਜੋਗਿੰਦਰ ਸਿੰਘ ਮਾਨ ਨੇ ਸੜਕ ਹਾਦਸੇ ਦਾ ਸ਼ਿਕਾਰ ਬਣੇ ਰਾਵਲਪਿੰਡੀ ਦੇ ਨੌਜਵਾਨ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ * ਵਿਭਾਗੀ ਲਾਪਰਵਾਹੀ ਨਾਲ ਵਾਪਰਿਆ ਸੀ ਹਾਦਸਾ

ਫਗਵਾੜਾ 31 ਜੁਲਾਈ
(   ਸ਼ਰਨਜੀਤ ਸਿੰਘ ਸੋਨੀ    )
ਬੀਤੇ ਦਿਨ ਪਿੰਡ ਰਾਵਲਪਿੰਡੀ ਦੇ ਇਕ ਨੌਜਵਾਨ ਜਸਵੰਤ ਸਿੰਘ ਪੁੱਤਰ ਫਕੀਰ ਸਿੰਘ ਦੀ ਵਿਭਾਗੀ ਅਣਗੇਲ•ੀ ਦੇ ਚਲਦਿਆਂ ਸੜਕ ਹਾਦਸੇ ‘ਚ ਹੋਈ ਮੌਤ ਦੇ ਸਿਲਸਿਲੇ ਵਿਚ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਾਦਸੇ ਵਾਲੀ ਜਗ•ਾ ਦਾ ਮੁਆਇਨਾ ਵੀ ਕੀਤਾ।

ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੜਕ ਵਿਭਾਗ ਦੀ ਅਣਗੇਲ•ੀ ਦੇ ਚਲਦਿਆਂ ਸੜਕ ਵਿਚਾਕ ਕਾਫੀ ਡੂੰਘੀ ਦਰਾਰ ਬਣ ਗਈ ਸੀ ਜਿਸ ਵਿਚ ਮੋਟਰਸਾਇਕਲ ਦਾ ਟਾਇਰ ਪੈ ਜਾਣ ਕਰਕੇ ਹਾਦਸਾ ਵਾਪਰਿਆ ਅਤੇ ਨੌਜਵਾਨ ਦੀ ਮੌਤ ਹੋ ਗਈ। ਜੋਗਿੰਦਰ ਸਿੰਘ ਮਾਨ ਨੇ ਸਬੰਧਤ ਵਿਭਾਗ ਦੇ ਐਕਸ.ਈ.ਐਨ. ਹੁਸ਼ਿਆਰਪੁਰ ਅੰਗ੍ਰੇਜ ਸਿੰਘ ਨਾਲ ਮੌਕੇ ਤੇ ਹੀ ਗੱਲ ਕੀਤੀ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਧਿਆਨ ਵਿਚ ਵੀ ਮਾਮਲੇ ਨੂੰ ਲਿਆਂਦਾ। ਹਾਲ ਦੀ ਘੜੀ ਸੜਕ ਵਿਚਕਾਰ ਪਈ ਦਰਾਰ ਨੂੰ ਪੂਰ ਦਿੱਤਾ ਗਿਆ ਹੈ ਅਤੇ ਸਾਬਕਾ ਮੰਤਰੀ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਭਰੋਸਾ ਦਿੱਤਾ ਹੈ ਕਿ ਜੋ ਵੀ ਇਸ ਲਾਪਰਵਾਹੀ ਲਈ ਜਿੱਮੇਵਾਰ ਹੋਵੇਗਾ ਉਸ ਖਿਲਾਫ ਕਾਰਵਾਈ ਕਰਵਾਈ ਜਾਵੇਗੀ।

Leave a Reply

Your email address will not be published. Required fields are marked *

error: Content is protected !!