Latest

ਜੋਗਿੰਦਰ ਸਿੰਘ ਮਾਨ ਨੇ ਵੰਡੇ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ * ਖੋਥੜਾਂ ਰੋਡ ਦੇ ਵਸਨੀਕਾਂ ਦੀਆਂ ਸੁਣੀਆਂ ਮੁਸ਼ਕਲਾਂ

ਫਗਵਾੜਾ 17 ਅਗਸਤ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਸਰਕਾਰ ਦੀ ਸਰਬਤ ਸਿਹਤ ਬੀਮਾ ਯੋਜਨਾ ਲੋੜਵੰਦਾਂ ਦੇ ਫਰੀ ਇਲਾਜ ਲਈ ਸਿਹਤ ਕਾਰਡ ਬਨਾਉਣ ਦੀ ਲੜੀ ਤਹਿਤ ਫਗਵਾੜਾ ਦੇ ਵਾਰਡ ਨੰਬਰ 22 ਅਤੇ 35 ਵਿਖੇ ਬਲਾਕ ਕਾਂਗਰਸ (ਸ਼ਹਿਰੀ) ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਹੇਠ ਕੈਂਪ ਲਗਾ ਕੇ ਫਾਰਮ ਭਰੇ ਜਾਣ ਤੋਂ ਬਾਅਦ ਅੱਜ ਉਹਨਾਂ ਲਾਭ ਪਾਤਰੀਆਂ ਨੂੰ ਕਾਰਡਾਂ ਦੀ ਵੰਡ ਕੀਤੀ ਗਈ ਜਿਹਨਾਂ ਦੇ ਕਾਰਡ ਬਣ ਕੇ ਤਿਆਰ ਹੋ ਗਏ ਸਨ। ਇਸ ਮੌਕੇ ਉਕਤ ਵਾਰਡਾਂ ਦੇ ਕਾਰਡ ਵੰਡ ਸਮਾਗਮ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਇੰਚਾਰਜ ਫਗਵਾੜਾ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਦੱਸਿਆ ਕਿ ਕਰੀਬ 270 ਫਾਰਮ ਭਰੇ ਗਏ ਸਨ ਜਿਹਨਾਂ ਵਿਚੋਂ ਲਗਭਗ ਸਵਾ ਸੌ ਕਾਰਡ ਬਣਾ ਕੇ ਅੱਜ ਲਾਭ ਪਾਤਰੀਆਂ ਨੂੰ ਦਿੱਤੇ ਗਏ ਹਨ। ਉਹਨਾਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਰੋਸਾ ਦਿੱਤਾ ਕਿ ਇਸ ਯੋਜਨਾ ਦਾ ਲਾਭ ਹਰ ਲੋੜਵੰਦ ਤਕ ਪਹੁੰਚਾਇਆ ਜਾਵੇਗਾ। ਇਸ ਉਪਰੰਤ ਜੋਗਿੰਦਰ ਸਿੰਘ ਮਾਨ ਨੇ ਸਥਾਨਕ ਖੋਥੜਾਂ ਰੋਡ ਸਥਿਤ ਮੁਹੱਲਾ ਕੌਲਸਰ, ਅਮਰ ਨਗਰ, ਪਰਮ ਨਗਰ ਆਦਿ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਵਸਨੀਕਾਂ ਵਲੋਂ ਸ੍ਰ. ਮਾਨ ਨੂੰ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿਚ ਖਸਤਾ ਹਾਲ ਹੋ ਚੁੱਕੀ ਖੋਥੜਾਂ ਰੋਡ ਦੀ ਮੁੜ ਉਸਾਰੀ ਦੀ ਮੰਗ ਪ੍ਰਮੁੱਖਤਾ ਨਾਲ ਰੱਖੀ ਗਈ। ਇਸ ਤੋਂ ਇਲਾਵਾ ਸੀਵਰੇਜ, ਵਾਟਰ ਸਪਲਾਈ ਅਤੇ ਸਟ੍ਰੀਟ ਲਾਈਟਾਂ ਤੋਂ ਵਾਂਝੇ ਇਲਾਕਿਆਂ ਵਿਚ ਇਹ ਸੁਵਿਧਾਵਾਂ ਪਹਿਲ ਦੇ ਅਧਾਰ ਤੇ ਦੁਆਉਣ ਦੀ ਮੰਗ ਕੀਤੀ ਗਈ। ਸਾਬਕਾ ਮੰਤਰੀ ਮਾਨ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਹਨਾਂ ਸਾਰੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਗੁਰਜੀਤ ਪਾਲ ਵਾਲੀਆ, ਡਾ. ਹੈਪੀ, ਰਾਹੁਲ, ਯੋਗੇਸ਼ ਸ਼ਰਮਾ, ਗੁਰਨਾਮ ਸਿੰਘ, ਵਿਜੇ ਬਸੰਤ ਨਗਰ, ਤੋਂ ਇਲਾਵਾ ਭਾਗ ਮਲ, ਬਾਵਾ ਦੱਤ ਕੰਡਾ, ਸੇਵਾ ਸਿੰਘ, ਪ੍ਰਭਦਿਆਲ ਕੰਡਾ, ਮੋਹਨ ਲਾਲ, ਮਨਜੀਤ ਸਿੰਘ, ਜਸਪਾਲ, ਬੋਬੀ, ਬੀ.ਐਚ. ਖਾਨ, ਸ਼ਾਦਾਬ, ਮੁੰਨਾ, ਇਰਫਾਨ, ਮੋਤੀ, ਇਮਾਮ ਹੁਸੈਨ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!