Latest news

ਜੋਗਿੰਦਰ ਸਿੰਘ ਮਾਨ ਨੇ ਪਿੰਡ ਰਾਮਗੜ੍ਹ ਦਾ ਦੌਰਾ ਕਰਕੇ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਲਿਆ ਜਾਇਜਾ

ਫਗਵਾੜਾ 26ਅਪ੍ਰੈਲ
( ਅਮਰੀਕ ਖੁਰਮਪੁਰ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਾਬਕਾ ਮੰਤਰੀ ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਜੋਗਿੰਦਰ ਸਿੰਘ ਮਾਨ ਨੇ ਅੱਜ ਪਿੰਡ ਰਾਮਗੜ੍ਹ ਦਾ ਦੌਰਾ ਕਰਕੇ ਕੋਵਡ-19 ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਲਾਕਡਾਊਨ ਕਰਫਿਊ ਦੌਰਾਨ ਪਿੰਡ ਵਾਸੀਆਂ ਨੂੰ ਆਉਣ ਵਾਲੀਆ ਮੁਸ਼ਕਲਾ ਅਤੇ ਪਰੇਸ਼ਾਨੀਆਂ ਸੁਣੀਆਂ।

ਮਾਨ ਨੇ ਕਿਹਾ ਕਿ ਕਰਫਿਊ ਦੌਰਾਨ ਲੋਕਾ ਨੂੰ ਹਰ ਸੰਭਵ ਸਹਾਇਤਾ ਪੰਜਾਬ ਦੀ ਕੈਪਟਨ ਸਰਕਾਰ ਦੇ ਨਿਰਦੇਸ਼ ਅਨੁਸਾਰ ਪ੍ਰਸ਼ਾਸ਼ਨ ਵਲੋਂ ਕੀਤੀ ਜਾ ਰਹੀ ਹੈ ਜੇਕਰ ਫਿਰ ਵੀ ਕਿਸੇ ਨੂੰ ਕਿਸੇ ਕਿਸਮ ਦੀ ਸਮੱਸਿਆ ਹੈ ਤਾ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਅਖੀਰ ‘ਚ ਮਾਨ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਖਾਸ ਜਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ ਤਾਂ ਜੋ ਕੋਰੋਨਾ ਖਿਲਾਫ਼ ਇਸ ਲੜਾਈ ਨੂੰ ਜਿੱਤਿਆ ਜਾ ਸਕੇ।
ਇਸ ਮੌਕੇ ਹਰਜੀਤ ਸਿੰਘ ਰਾਮਗੜ੍ਹ, ਮਾਸਟਰ ਸਤਵਿੰਦਰ ਸਿੰਘ ਪੰਚ, ਨੀਤੂ ਕੁਮਾਰੀ ਪੰਚ, ਵਿਜੈ ਕੁਮਾਰ ਪੰਚ , ਸੋਨੀ ਰਾਮਗੜ੍ਹ, ਗਗਨਦੀਪ ਸਿੰਘ, ਬਲਵੀਰ ਸਿੰਘ ਸੋਢੀ, ਰੀਤ ਪ੍ਰੀਤ ਪਾਲ ਸਿੰਘ, ਗਿਆਨੀ ਸੰਦੀਪ ਸਿੰਘ, ਗਿਆਨੀ ਦਲਵਿੰਦਰ ਸਿੰਘ, ਨਿਰਮਲ ਸਿੰਘ ਸਾਬਕਾ ਪੰਚ, ਅਮਰੀਕ ਸਿੰਘ ਵਿੱਕੀ, ਪਲਵਿੰਦਰ ਸਿੰਘ ਸੀਹਰਾ, ਅਮਰੀਕ ਸਿੰਘ , ਕੁਲਵਿੰਦਰ ਸਿੰਘ, ਧਰਮਪਾਲ, ਸੁਰਿੰਦਰ ਸਿੰਘ, ਅਜੀਤ ਸਿੰਘ, ਗੁਰਵੰਤ ਸਿੰਘ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!