Latest news

ਜੋਗਿੰਦਰ ਸਿੰਘ ਮਾਨ ਨੇ ਪਿੰਡ ਬਘਾਣਾ ਵਿਖੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ * ਕਿਹਾ – ਪਿੰਡਾਂ ਦੇ ਵਿਕਾਸ ‘ਚ ਕਸਰ ਨਹੀਂ ਛੱਡਾਂਗੇ

ਫਗਵਾੜਾ 28 ਜੂਨ
( ਸ਼ਰਨਜੀਤ ਸਿੰਘ ਸੋਨੀ  )
ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਬਘਾਣਾ ਵਿਖੇ ਬੱਸ ਸਟਾਪ ਦੇ ਆਲੇ-ਦੁਆਲੇ ਦੀ ਫਿਰਨੀ ਦੇ ਬਰਮਾ ਤੇ ਇੰਟਰਲੋਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਫਿਰਨੀ ਦੇ ਬਰਮਾ ਤੇ ਇੰਟਰਲੋਕ ਟਾਇਲਾਂ ਲੱਗਣ ਨਾਲ ਇਸਦੀ ਦਿੱਖ ਖੂਬਸੂਰਤ ਬਣੇਗੀ। ਉਹਨਾਂ ਦੱਸਿਆ ਕਿ ਬੱਸ ਸਟਾਪ ਤੇ ਕਮਰੇ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਸਵਾਰੀਆਂ ਨੂੰ ਧੁੱਪ ਅਤੇ ਬਰਸਾਤ ਵਿਚ ਵੱਡੀ ਰਾਹਤ ਮਿਲੇਗੀ। ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਪ੍ਰਤੀ ਵਚਨਬੱਧ ਹੈ ਅਤੇ ਫਗਵਾੜਾ ਹਲਕੇ ਦੇ ਸਮੂਹ ਪਿੰਡਾਂ ਦਾ ਵਿਕਾਸ ਬੜੀ ਤੇਜੀ ਨਾਲ ਹੋ ਰਿਹਾ ਹੈ। ਵਿਕਾਸ ਦੇ ਕੰਮ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਸਮਾਂ ਰਹਿੰਦੇ ਪੂਰਾ ਕੀਤਾ ਜਾਵੇਗਾ। ਸਰਪੰਚ ਦੇਸਰਾਜ ਬਘਾਣਾ, ਹਰਬੰਸ ਲਾਲ, ਮੈਂਬਰ ਪੰਚਾਇਤ ਰਾਜਰਾਣੀ, ਮਹਿੰਦਰ ਕੌਰ, ਨਿਰਵੈਰ ਸਿੰਘ, ਮਹਿੰਦਰ ਸਿੰਘ ਡਾ. ਸੁਖਵਿੰਦਰ ਜੀਤ, ਮੁਕੇਸ਼ ਕੁਮਾਰ, ਚਮਨ ਲਾਲ, ਬੂਟਾ ਸਿੰਘ ਆਦਿ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਸਾਬਕਾ ਮੰਤਰੀ ਮਾਨ ਦਾ ਪਿੰਡਾਂ ਦਾ ਸਰਬ ਪੱਖੀ ਵਿਕਾਸ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!