Latest

ਜੋਗਿੰਦਰ ਸਿੰਘ ਮਾਨ ਨੇ ਪਿੰਡ ਬ੍ਰਹਮਪੁਰ ਅਤੇ ਚਾੜਾਂ ਵਿਖੇ ਸ਼ੁਰੂ ਕਰਵਾਈ ਬੂਟੇ ਲਗਾਉਣ ਦੀ ਮੁਹਿਮ

ਫਗਵਾੜਾ 5 ਅਗਸਤ
( ਸ਼ਰਨਜੀਤ ਸਿੰਘ ਸੋਨੀ   )
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪੱਧਰ ਤੇ ਲਗਾਏ ਜਾ ਰਹੇ 550 ਬੂਟਿਆਂ ਦੀ ਲੜੀ ਤਹਿਤ ਹਲਕੇ ਦੇ ਪਿੰਡ ਬ੍ਰਹਮਪੁਰ ਅਤੇ ਚਾੜਾਂ ਵਿਖੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿਮ ਆਰੰਭੀ ਗਈ। ਜਿਸਦਾ ਸ਼ੁੱਭ ਆਰੰਭ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਵਲੋਂ ਕਰਵਾਇਆ ਗਿਆ। ਉਹਨਾਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਜੋ ਬੂਟੇ ਲਗਾਏ ਜਾ ਰਹੇ ਹਨ ਉਹਨਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਾਵੇ। ਉਹਨਾਂ ਪਾਣੀ ਹੇਠਲੇ ਲਗਾਤਾਰ ਘੱਟ ਹੁੰਦੇ ਪੱਧਰ ਨੂੰ ਦੇਖਦੇ ਹੋਏ ਪਾਣੀ  ਦੀ ਬਚਤ ਅਤੇ ਬਰਸਾਤੀ ਪਾਣੀ ਨੂੰ ਵੱਧ ਤੋਂ ਵੱਧ ਇਸਤੇਮਾਲ ਵਿਚ ਲਿਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਰਪੰਚ ਪ੍ਰਿਤਪਾਲ ਸਿੰਘ, ਸਰਪੰਚ ਕਮਲਜੀਤ ਕੌਰ ਚਾੜਾਂ ਤੋਂ ਇਲਾਵਾ ਮੈਂਬਰ ਪੰਚਾਇਤ ਲੇਖਰਾਜ, ਊਸ਼ਾ ਰਾਣੀ, ਗੁਰਮੇਲ, ਸ਼ੰਭੂ, ਕ੍ਰਿਸ਼ਨ ਲਾਲ, ਨਿਰੰਜਣ ਦਾਸ, ਜੋਗਿੰਦਰ ਪਾਲ, ਰਾਜਕੁਮਾਰ, ਜਸਵੀਰ ਕੁਮਾਰ, ਕਿੱਕੀ, ਸ਼ਾਮ ਲਾਲ ਤੋਂ ਇਲਾਵਾ ਮੈਂਬਰ ਪੰਚਾਇਤ ਬਲਵੀਰ ਕੌਰ, ਅਨੋਖਾ ਸਿੰਘ, ਰਾਜਵਿੰਦਰ ਸਿੰਘ, ਬਲਵੀਰ ਸਿੰਘ, ਹੁਸਨ ਲਾਲ, ਰੂਪ ਲਾਲ, ਸੁੱਚਾ ਰਾਮ, ਚਰਨਪ੍ਰੀਤ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਮਨਜੋਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!