Latest

ਜੋਗਿੰਦਰ ਸਿੰਘ ਮਾਨ ਨੇ ਪਿੰਡ ਖੇੜਾ ‘ਚ ਸ਼ੁਰੂ ਕਰਵਾਇਆ ਪੱਕੀਆਂ ਗਲੀਆਂ ਨਾਲੀਆਂ ਦੀ ਉਸਾਰੀ ਦਾ ਕੰਮ

ਫਗਵਾੜਾ 6 ਸਤੰਬਰ
( ਸ਼ਰਨਜੀਤ ਸਿੰਘ ਸੋਨੀ )
ਹਲਕਾ ਫਗਵਾੜਾ ਦੇ ਪਿੰਡ ਖੇੜਾ ਵਿਖੇ ਇੰਟਰਲੋਕ ਟਾਇਲਾਂ ਨਾਲ ਗਲੀਆਂ ਦੀ ਪੱਕੀ ਉਸਾਰੀ ਦੇ ਕੰਮ ਦਾ ਸੁੱਭ ਆਰੰਭ ਅੱਜ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਆਪਣੇ ਕਰ ਕਮਲਾਂ ਨਾਲ ਕਰਵਾਇਆ। ਉਹਨਾਂ ਦੇ ਨਾਲ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ ਦੇ ਪਿੰਡਾਂ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਫਗਵਾੜਾ ਦੇ ਗ੍ਰਾਮੀਣ ਵਿਕਾਸ ਲਈ ਵੀ ਸਰਕਾਰ ਵਲੋਂ ਲੋੜÄਦੀ ਗਰਾਂਟ ਭੇਜੀ ਜਾ ਰਹੀ ਹੈ ਜਿਸ ਨਾਲ ਗਲੀਆਂ ਨਾਲੀਆਂ ਤੋਂ ਇਲਾਵਾ ਲਿੰਕ ਸੜਕਾਂ ਦੀ ਉਸਾਰੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ। ਇਸ ਮੌਕੇ ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਨੇ ਪਿੰਡ ਦਾ ਵਿਕਾਸ ਕਰਵਾਉਣ ਲਈ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਲਜੀਤ ਰਾਜੂ ਦਰਵੇਸ਼ ਪਿੰਡ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੱਕੀਆਂ ਗਲੀਆਂ ਬਣਨ ਨਾਲ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ। ਇਸ ਮੌਕੇ ਸਰਪੰਚ ਸੰਤੋਸ਼ ਰਾਣੀ, ਮੈਂਬਰ ਪੰਚਾਇਤ ਕਮਲੇਸ਼ ਕੌਰ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਰਪੰਚ ਸੁਰਿੰਦਰ ਕੁਮਾਰ, ਮੈਂਬਰ ਪੰਚਾਇਤ ਗੁਲਜੀਤਾ, ਸਟੀਫਨ ਕੁਮਾਰ, ਹਰਮੇਸ਼ ਲਾਲ, ਲਛਮਣ ਦਾਸ, ਰਾਮਦਾਸ, ਤਾਰਾ ਚੰਦ, ਆਸ਼ਾ ਰਾਣੀ, ਕ੍ਰਿਸ਼ਨਾ, ਕਮਲੇਸ਼, ਰਛਪਾਲ, ਮੁਨਸ਼ੀ, ਸ਼ਿੰਦੀ, ਚਮਨ ਲਾਲ, ਬੱਬੂ, ਜੀਵਨ, ਕਮਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!