Latest news

ਜੋਗਿੰਦਰ ਸਿੰਘ ਮਾਨ ਨੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਦਿੱਤਾ ਹਿਤਾਂ ਦੀ ਰੱਖਿਆ ਦਾ ਭਰੋਸਾ ਕਿਹਾ – ਕਾਰਪੋਰੇਸ਼ਨ ਚੋਣਾਂ ਦੀ ਟਿਕਟ ਵੰਡ ‘ਚ ਨਹÄ ਹੋਵੇਗੀ ਧੱਕੇਸ਼ਾਹੀ * ਪਾਰਟੀ ਪ੍ਰਤੀ ਵਫਾਦਾਰੀ ਅਤੇ ਕੀਤੇ ਕੰਮ ਹੋਣਗੇ ਟਿਕਟ ਦਾ ਅਧਾਰ

ਫਗਵਾੜਾ 16 ਜਨਵਰੀ
ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਪਾਰਟੀ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਕਾਰਪੋਰੇਸ਼ਨ ਚੋਣਾਂ ਲਈ ਟਿਕਟਾਂ ਦੀ ਵੰਡ ਵਿਚ ਕਿਸੇ ਕਿਸਮ ਦੀ ਧੱਕੇਸ਼ਾਹੀ ਨਹÄ ਹੋਣ ਦੇਣਗੇ। ਉਹਨਾਂ ਪਾਰਟੀ ਦੇ ਵਫਾਦਾਰ ਵਰਕਰਾਂ ਦੇ ਹਿਤਾਂ ਦੀ ਰਾਖੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਟਿਕਟ ਦੀ ਵੰਡ ਦਾ ਅਧਾਰ ਸਿਰਫ ਪਾਰਟੀ ਪ੍ਰਤੀ ਵਫਾਦਾਰੀ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੀਤੇ ਗਏ ਕੰਮ ਹੋਣਗੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਦੀ ਅਗਵਾਈ ਹੇਠ ਆਯੋਜਿਤ ਪਾਰਟੀ ਵਰਕਰਾਂ ਦੀ ਮੀਟਿੰਗ ‘ਚ ਸ਼ਿਰਕਤ ਕਰਦਿਆਂ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਉਹ 1985 ਤੋਂ ਫਗਵਾੜਾ ਦੀ ਰਾਜਨੀਤੀ ਵਿਚ ਸਰਗਰਮ ਹਨ ਅਤੇ ਹਰ ਵਰਕਰ ਅਤੇ ਉਸ ਵਲੋਂ ਕੀਤੀ ਮਿਹਨਤ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਮਹਿਸੂਸ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਵਰਕਰਾਂ ਦੇ ਹਿਤਾਂ ਲਈ ਉਹਨਾਂ ਸੀਨੀਅਰ ਸਾਥੀਆਂ ਹਰਜੀਤ ਸਿੰਘ ਪਰਮਾਰ, ਸਤਬੀਰ ਸਿੰਘ ਸਾਬੀ ਵਾਲੀਆ ਅਤੇ ਹੋਰਨਾਂ ਦੇ ਨਾਲ ਲੰਬਾ ਸੰਘਰਸ਼ ਕੀਤਾ ਹੈ। ਹੁਣ ਕਾਰਪੋਰੇਸ਼ਨ ਚੋਣਾਂ ਸਮੇਂ ਵੀ ਉਹਨਾਂ ਉਮੀਦਵਾਰਾਂ ਨੂੰ ਹੀ ਟਿਕਟ ਦੇਣਾ ਯਕੀਨੀ ਬਣਾਇਆ ਜਾਵੇਗਾ ਜਿਹਨਾਂ ਨੇ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਜਿੱਤਣ ਦੀ ਪੂਰੀ ਸੰਭਾਵਨਾ ਰੱਖਦੇ ਹਨ। ਪੰਜਾਬ ਐਗਰੋ ਦੇ ਚੇਅਰਮੈਨ ਮਾਨ ਨੇ ਕਿਹਾ ਕਿ ਜਦੋਂ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦਾ ਰਾਜ ਸੀ ਉਸ ਸਮੇਂ ਵੀ ਉਹਨਾਂ ਪਾਰਟੀ ਵਰਕਰਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹÄ ਹੋਣ ਦਿੱਤਾ ਅਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿਚ ਕਾਂਗਰਸ ਪਾਰਟੀ ਦੀ ਆਪਣੀ ਸਰਕਾਰ ਹੈ ਅਤੇ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਮਿਲ ਰਿਹਾ ਹੈ ਤਾਂ ਟਿਕਟਾਂ ਦੀ ਵੰਡ ‘ਚ ਧੱਕੇਸ਼ਾਹੀ ਕਿਸ ਤਰ੍ਹਾਂ ਹੋ ਸਕਦੀ ਹੈ। ਉਹਨਾਂ ਮੀਟਿੰਗ ‘ਚ ਹਾਜਰ ਸਮੂਹ ਕਾਂਗਰਸ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਚਿੰਤਾ ਤੋਂ ਮੁਕਤ ਹੋ ਕੇ ਸ਼ਹਿਰ ਦੇ ਸਮੂਹ ਵਾਰਡਾਂ ‘ਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਮਿਹਨਤ ਕਰਨ ਅਤੇ ਬਾਕੀ ਜਿੰਮੇਵਾਰੀ ਉਹ ਖੁਦ ਸੰਭਾਲ ਲੈਣਗੇ। ਇਸ ਮੌਕੇ ਸਹਿਕਾਰੀ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਪਰਮਾਰ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਸੋਹਨ ਲਾਲ ਬੰਗਾ, ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਤਬੀਰ ਸਿੰਘ ਸਾਬੀ ਵਾਲੀਆ, ਸੁਖਵਿੰਦਰ ਬਿੱਲੂ ਖੇੜਾ, ਨਵਜਿੰਦਰ ਸਿੰਘ ਬਾਹੀਆ, ਅਵਤਾਰ ਸਿੰਘ ਪੰਡਵਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!