Latest news

ਜੋਗਿੰਦਰ ਸਿੰਘ ਮਾਨ ਨੇ ਕੀਤਾ ਜਗਤਪੁਰ ਜੱਟਾਂ ਦੀ ਪੰਚਾਇਤ ਨੂੰ 5 ਲੱਖ ਦੀ ਗ੍ਰਾਂਟ ਦਾ ਐਲਾਨ * ਪਿੰਡ ਦੇ ਵਿਕਾਸ ‘ਚ ਗ੍ਰਾਂਟ ਦੀ ਨਹੀਂ ਹੋਵੇਗੀ ਕਮੀ – ਦਲਜੀਤ ਰਾਜੂ

ਫਗਵਾੜਾ 28 ਜਨਵਰੀ
( ਸ਼ਰਨਜੀਤ ਸਿੰਘ ਸੋਨੀ )
ਬਲਾਕ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਦੀ ਨਵੀਂ ਬਣੀ ਪੰਚਾਇਤ ਵਲੋਂ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਨ ਦੇ ਮਕਸਦ ਨਾਲ ਇਕ ਸ਼ੁਕਰਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਲਕੇ ਦੇ ਹਰ ਪਿੰਡ ਦਾ ਸਮੁੱਚਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਫਗਵਾੜਾ ਦੇ ਪੇਂਡੂ ਵਿਕਾਸ ਲਈ ਮੰਨਜੂਰ ਕੀਤੀ 6 ਕਰੋੜ ਰੁਪਏ ਦੀ ਗ੍ਰਾਂਟ ਵਿਚੋਂ ਜਗਤਪੁਰ ਜੱਟਾਂ ਨੂੰ ਪੰਜ ਲੱਖ ਰੁਪਏ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਨਵੀਂ ਬਣੀ ਪੰਚਾਇਤ ਜਿੱਥੇ ਪਿੰਡ ਦੇ ਵਿਕਾਸ ਨੂੰ ਬਿਨਾ ਪੱਖਪਾਤ ਨੇਪਰੇ ਚਾੜ•ੇਗੀ ਉੱਥੇ ਹੀ ਆਮ ਲੋਕਾਂ ਦੇ ਦੁੱਖ ਸੁੱਖ ਵਿਚ ਵੀ ਭਾਈਵਾਲ ਬਣੇਗੀ। ਇਸ ਦੌਰਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਪਿੰਡ ਦੇ ਅਧੂਰੇ ਵਿਕਾਸ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ ਅਤੇ ਪਿੰਡ ਵਿਚ ਨਵੇਂ ਪ੍ਰੋਜੈਕਟ ਵੀ ਲਿਆਉਂਦੇ ਜਾਣਗੇ। ਵਿਕਾਸ ਵਿਚ ਗ੍ਰਾਂਟ ਦੀ ਕੋਈ ਕਮੀ ਨਹੀਂ ਹੋਵੇਗੀ। ਸਮਾਗਮ ਦੌਰਾਨ ਨਵ ਨਿਯੁਕਤ ਸਰਪੰਚ ਸੰਤੋਸ਼ ਕੁਮਾਰੀ, ਪੰਚਾਇਤ ਮੈਂਬਰ ਗੁਰਨਾਮ ਸਿੰਘ, ਹਰਜਿੰਦਰ ਸਿੰਘ, ਮਨਜੀਤ ਕੌਰ, ਸੁੱਚਾ ਰਾਮ, ਸੰਦੀਪ ਕੁਮਾਰ, ਸ਼ਿੰਦਰ ਪਾਲ ਅਤੇ ਦੇਬੋ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਸੁਰਜੀਤ ਕੁਮਾਰ ਸਾਬਕਾ ਸਰਪੰਚ, ਪਰਮਿੰਦਰ ਸਿੰਘ ਜੇ.ਈ., ਜਸਵੰਤ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਲਾਲੀ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!