Latest

ਜੇ.ਸੀ.ਟੀ. ਫੁੱਟਬਾਲ ਅਕੈਡਮੀ ਦੇ ਟਰਾਇਲ 13 ਤੋਂ 15 ਜੁਲਾਈ ਤੱਕ

ਫਗਵਾੜਾ, 10 ਜੁਲਾਈ
( ਸ਼ਰਨਜੀਤ ਸਿੰਘ ਸੋਨੀ   )
ਜੇ.ਸੀ.ਟੀ. ਫੁੱਟਬਾਲ ਅਕੈਡਮੀ ਲਈ ਟਰਾਇਲ 13 ਜੁਲਾਈ ਤੋਂ 15 ਜੁਲਾਈ ਤੱਕ ਗੋਰਮਿੰਟ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿੱਖੇ ਕਰਵਾਏ ਜਾ ਰਹੇ ਹਨ।
ਇਹ ਜਾਣਕਾਰੀ ਅੱਜ ਇੱਥੇ ਦਿੰਦਿਆਂ ਫੁੱਟਬਾਲ ਕੋਚ ਪ੍ਰੋਫੈਸਰ ਸੀਤਲ ਸਿੰਘ ਨੇ ਦੱਸਿਆ ਕਿ ਟਰਾਇਲ 13 ਜੁਲਾਈ ਨੂੰ ਸ਼ਾਮ 4 ਵਜੇ ਸਕੂਲ ਦੀ ਗਰਾਊਡ ’ਚ ਆਰੰਭ ਹੋਣਗੇ। ਇਹ ਟਰਾਇਲ ਅੰਤਰ ਰਾਸ਼ਟਰੀ ਫੁੱਟਬਾਲ ਖਿਡਾਰੀ ਅਤੇ ਅਰਜਨ ਐਵਾਰਡੀ ਸ. ਇੰਦਰ ਸਿੰਘ, ਸਾਬਕਾ ਰਾਸ਼ਟਰੀ ਕੋਚ ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਪੰਜਾਬ ਕੋਚ ਜਗੀਰ ਸਿੰਘ, ਕੋਚ ਪਰਦੀਪ ਕੁਮਾਰ ਦੀਪਾ ਦੀ ਦੇਖਰੇਖ ’ਚ ਹੋਣਗੇ। ਪ੍ਰੋਂ. ਸੀਤਲ ਸਿੰਘ ਵੀ ਇਸ ਮੌਕੇ ਹਾਜ਼ਰ ਰਹਿਣਗੇ।
ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਸਕੂਲ ਅਤੇ ਕਾਲਜ ’ਚ ਫ਼ੀਸਾ ਦੀ ਰਿਆਇਤ, ਚੰਗੀ ਖੁਰਾਕ ਅਤੇ ਰਿਹਾਇਸ਼ ਦਿੱਤੀ ਜਾਵੇਗੀ। ਜੋ ਖਿਡਾਰੀ ਪੜ੍ਹਾਈ ਨਹੀਂ ਕਰਦੇ ਉਹ ਵੀ ਟਰਾਇਲ ਦੇ ਸਕਦੇ ਹਨ। ਉੱਘੇ ਖਿਡਾਰੀਆਂ ਨੂੰ ਨਗਦ ਵਜੀਫ਼ਾ ਵੀ ਦਿੱਤਾ ਜਾਵੇਗਾ।  

Leave a Reply

Your email address will not be published. Required fields are marked *

error: Content is protected !!