Latest news

ਜਿਲ੍ਹਾਂ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਮੌਜੂਦਗੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੇ ਲੈਵਲ ਦੀ ਚੈਕਿੰਗ

ਫਗਵਾੜਾ 16 ਮਾਰਚ
( ਸ਼ਰਨਜੀਤ ਸਿੰਘ ਸੋਨੀ  )
ਜਿਲ੍ਹਾਂ ਚੋਣ ਅਫਸਰ-ਕਮ ਡਿਪਟੀ ਕਮੀਸ਼ਨਰ ਕਪੂਰਥਲਾ ਡੀ.ਪੀ.ਐਸ. ਖਰਬੰਦਾ ਵਲੋਂ ਵਧੀਕ ਡਿਪਟੀ ਕਮੀਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਵਿਰਸਾ ਵਿਹਾਰ ਕਪੂਰਥਲਾ ਵਿਖੇ 50 ਵੀ.ਵੀ. ਪੈਟ (ਵੋਟਿੰਗ ਮਸ਼ੀਨਾਂ) ਦੀ ਪਹਿਲੇ ਲੈਵਲ ਦੀ ਚੈਕਿੰਗ ਮੌਕੇ ਜਿਲ੍ਹਾਂ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਦੌਰਾਨ ਸ੍ਰੀਮਤੀ ਸੋਢੀ ਤੋਂ ਇਲਾਵਾ ਸੁਪਰਿਡੈਂਟ ਸਾਹਿਲ ਓਬਰਾਏ, ਐਮ.ਐਲ.ਏ. ਕਪੂਰਥਲਾ ਰਾਣਾ ਗੁਰਜੀਤ ਸਿੰਘ ਦੇ ਰਾਜਨੀਤਿਕ ਸਕੱਤਰ ਮਨਪ੍ਰੀਤ ਸਿੰਘ ਮਨੀ ਅਤੇ ਬਿੱਲਾ ਬੋਹਾਨੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਬੀ.ਈ.ਐਲ. ਕੰਪਨੀ ਦੇ ਇੰਜੀਨੀਅਰਾਂ ਵਲੋਂ ਪਹਿਲੇ ਲੈਵਲ ਦੀ ਚੈਕਿੰਗ ਕੀਤੀ ਗਈ। ਸ੍ਰੀਮਤੀ ਰਾਣੀ ਸੋਢੀ ਨੇ ਇਸ ਪ੍ਰਕ੍ਰਿਆ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਭਰੋਸਾ ਜਤਾਇਆ ਕਿ ਇਸ ਵਾਰ ਦੀਆਂ ਲੋਕਸਭਾ ਚੋਣਾਂ ਭਾਰਤੀ ਚੋਣ ਕਮੀਸ਼ਨ ਵਲੋਂ ਪੂਰੀ ਪਾਰਦਰਸ਼ਿਤਾ ਨਾਲ ਨੇਪਰੇ ਚਾੜੀਆਂ ਜਾਣਗੀਆਂ ਅਤੇ ਈ.ਵੀ.ਐਮ. ਮਸ਼ੀਨਾਂ ਨੂੰ ਲੈ ਕੇ ਕਿਸੇ ਵੀ ਸਿਆਸੀ ਧਿਰ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ।

Leave a Reply

Your email address will not be published. Required fields are marked *

error: Content is protected !!