Latest

ਜਿਲਾ ਕਪੂਰਥਲਾ ‘ਚ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਪੂਰੇ ਉਤਸ਼ਾਹ ਨਾਲ ਮਨਾਏਗੀ ਕਾਂਗਰਸ – ਰਾਣੀ ਸੋਢੀ

ਫਗਵਾੜਾ 17 ਅਗਸਤ
( ਸ਼ਰਨਜੀਤ ਸਿੰਘ ਸੋਨੀ   )
ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ 75ਵੀਂ ਜਯੰਤੀ 20 ਅਗਸਤ ਨੂੰ ਜਿਲਾ ਕਪੂਰਥਲਾ ਵਿਚ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ। ਰਾਣੀ ਸੋਢੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਚੰਡੀਗੜ• ਵਿਖੇ ਰਾਜੀਵ ਗਾਂਧੀ 75ਵੀਂ ਜਯੰਤੀ ਸੈਲੀਬ੍ਰੇਸ਼ਨ ਕਮੇਟੀ ਦੀ ਚੰਡੀਗੜ• ਵਿਖੇ ਕਮੇਟੀ ਚੇਅਰਮੈਨ ਕੁਲਜੀਤ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ ਜਿਸ ਵਿਚ ਪੰਜਾਬ ਦੇ ਸਮੂਹ ਜਿਲਾ ਕਾਂਗਰਸ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਵ. ਰਾਜੀਵ ਗਾਂਧੀ ਦੀ 75ਵੀਂ ਜਯੰਤੀ ਨੂੰ ਵੱਡੀ ਪੱਧਰ ਤੇ ਮਨਾਉਣ ਅਤੇ ਨੌਜਵਾਨ ਪੀੜ•ੀ ਨੂੰ ਰਾਜੀਵ ਗਾਂਧੀ ਦੀ ਅਗਾਂਹ ਵਧੂ ਸੋਚ ਨਾਲ ਜਾਣੂ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ 20 ਅਗਸਤ ਨੂੰ ਹਰ ਜਿਲ•ੇ ਦੇ ਹਰ ਬਲਾਕ ਵਿਚ ਸ਼ਰਧਾਂਜਲੀ ਸਮਾਗਮ ਕਰਵਾਉਣ, ਬੂਟੇ ਅਤੇ ਬਲੱਡ ਡੋਨੇਸ਼ਨ ਕੈਂਪ ਆਦਿ ਲਗਾਉਣ ਬਾਰੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਕੰਪਿਉਟਰ ਦੇ ਮਹੱਤਵ ਨੂੰ ਦੁਨੀਆ ਨੇ ਅੱਜ ਸਮਝਿਆ ਹੈ ਜਦਕਿ ਰਾਜੀਵ ਗਾਂਧੀ ਨੇ ਅੱਜ ਤੋਂ 30/35 ਸਾਲ ਪਹਿਲਾਂ ਹੀ ਕੰਪਿਊਟਰ ਦੇ ਯੁੱਗ ਦਾ ਮਹੱਤਵ ਸਮਝ ਲਿਆ ਸੀ ਅਤੇ ਉਹਨਾਂ ਦੇ ਯਤਨਾ ਸਦਕਾ ਹੀ ਅੱਜ ਭਾਰਤ ਇਨਫਾਰਮੇਸ਼ਨ ਟੈਕਨਾਲੋਜੀ ਵਿਚ ਐਨੀ ਤਰੱਕੀ ਕਰ ਸਕਿਆ ਹੈ। ਦੇਸ਼ ਅੰਦਰ ਪੰਚਾਇਤੀ ਰਾਜ ਦੀ ਸਥਾਪਨਾ ਵੀ ਸਵ. ਰਾਜੀਵ ਗਾਂਧੀ ਦੀ ਹੀ ਸੋਚ ਹੈ ਜਿਸ ਲਈ ਉਹਨਾਂ ਵਢਮੁੱਲੇ ਯਤਨ ਕੀਤੇ।

Leave a Reply

Your email address will not be published. Required fields are marked *

error: Content is protected !!