Latest news

ਜਿਮਨੀ ਚੋਣ ‘ਚ ਜੋਗਿੰਦਰ ਸਿੰਘ ਮਾਨ ਦੀ ਟਿਕਟ ਕੱਟੀ ਤਾਂ ਹਾਰ ਦੀ ਜਿੱਮੇਵਾਰੀ ਸੀਨੀਅਰ ਲੀਡਰਸ਼ਿਪ ਦੀ ਹੋਵੇਗੀ – ਬੁੱਗਾ, ਰਾਜੂ * ਕੇ.ਜੀ. ਰਿਜੋਰਟ ‘ਚ ਦਿੱਤਾ ਕਾਂਗਰਸੀਆਂ ਨੇ ਇਕਜੁੱਟਤਾ ਦਾ ਸਬੂਤ

ਫਗਵਾੜਾ 10 ਅਗਸਤ
( ਸ਼ਰਨਜੀਤ ਸਿੰਘ ਸੋਨੀ   )
ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਦੀ ਇਕ ਸਾਂਝੀ ਮੀਟਿੰਗ ਕੇ.ਜੀ. ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਈ। ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਅਤੇ ਦਿਹਾਤੀ  ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਸਾਂਝੀ ਅਗਵਾਈ ਹੇਠ ਹੋਈ ਉਕਤ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਅਗਾਹ ਕੀਤਾ ਕਿ ਜੇਕਰ ਸੰਭਾਵਿਤ ਤੌਰ ਤੇ ਅਕਤੂਬਰ ਮਹੀਨੇ ਵਿਚ ਹੋਣ ਵਾਲੀ ਫਗਵਾੜਾ ਵਿਧਾਨਸਭਾ ਦੀ ਜਿਮਨੀ ਚੋਣ ਵਿਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਥਾਂ ਕਿਸੇ ਹੋਰ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਫਗਵਾੜਾ ਵਿਚ ਕਾਂਗਰਸ ਪਾਰਟੀ ਦੀ ਇਤਿਹਾਸਕ ਹਾਰ ਲਈ ਸੀਨੀਅਰ ਲੀਡਰਸ਼ਿਪ ਜਿੱਮੇਵਾਰ ਹੋਵੇਗੀ। ਸੰਜੀਵ ਬੁੱਗਾ ਅਤੇ ਦਲਜੀਤ ਰਾਜੂ ਨੇ ਕਿਹਾ ਕਿ 2017 ਵਿਚ ਹੋਈ ਚੋਣ ਸਮੇਂ ਕਾਂਗਰਸ ਪਾਰਟੀ ਫਗਵਾੜਾ ਸੀਟ ਤੋਂ ਸਿਰਫ ਦੋ ਹਜਾਰ ਵੋਟਾਂ ਨਾਲ ਹਾਰੀ ਸੀ ਜਿਸ ਲਈ ਪਾਰਟੀ ਦੇ ਹੀ ਗੱਦਾਰ ਜਿੱਮੇਵਾਰ ਸਨ। ਦੂਸਰਾ ਕਾਰਨ ਆਮ ਆਦਮੀ ਪਾਰਟੀ ਵਲੋਂ ਝੂਠੇ ਸਬਜਬਾਗ ਦਿਖਾ ਕੇ ਵੋਟਰਾਂ ਦੇ ਇਕ ਵੱਡੇ ਵਰਗ ਨੂੰ ਭਰਮਾਇਆ ਗਿਆ ਸੀ ਪਰ ਇਸ ਵਾਰ ਅਜਿਹਾ ਕੁੱਝ ਨਹੀਂ ਹੈ। ਫਗਵਾੜਾ ਵਿਚ ਸ਼ਹਿਰੀ ਅਤੇ ਪੇਂਡੂ ਪੱਧਰ ਤੇ ਕਾਂਗਰਸ ਪਾਰਟੀ ਜੋਗਿੰਦਰ ਸਿੰਘ ਮਾਨ ਦੇ ਝੰਡੇ ਹੇਠ ਪੂਰੀ ਮਜਬੂਤੀ ਨਾਲ ਖੜੀ ਹੈ। ਲੋਕਸਭਾ ਚੋਣਾਂ ‘ਚ ਵੀ ਕਾਫੀ ਲੰਬੇ ਅਰਸੇ ਬਾਅਦ ਫਗਵਾੜਾ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਪਿੰਡਾਂ ਵਿਚ ਲੀਡ ਪ੍ਰਾਪਤ ਹੋਈ ਸੀ। ਜਿਲ•ਾ ਪਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਵਿਰੋਧੀਆਂ ਨੂੰ ਖੰਗਣ ਵੀ ਨਹੀਂ ਦਿੱਤਾ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਿਸਦਾ ਸਿਹਰਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਿਰ ਸੱਜਦਾ ਹੈ। ਸ਼ਹਿਰ ਦੇ ਹਰ ਵਾਰਡ ਤੋਂ ਲੈ ਕੇ ਪਿੰਡਾਂ ਦੀ ਹਰ ਗਲੀ ਵਿਚ ਜੋਗਿੰਦਰ ਸਿੰਘ ਮਾਨ ਲੋਕਾਂ ਦੇ ਸੁੱਖ ਦੁਖ ਵਿਚ ਖੜੇ ਹੁੰਦੇ ਹਨ ਅਤੇ ਜਨਤਾ ਦੇ ਹਰਮਨ ਪਿਆਰੇ ਲੀਡਰ ਹਨ। ਪੂਰੇ ਹਲਕੇ ਦੀ ਆਵਾਜ ਹੈ ਕਿ ਜੋਗਿੰਦਰ ਸਿੰਘ ਮਾਨ ਨੂੰ ਹੀ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ। ਫਿਰ ਵੀ ਜੇਕਰ ਪਾਰਟੀ ਹਾਈਕਮਾਂਡ ਨੇ ਕੋਈ ਗਲਤ ਫੈਸਲਾ ਲਿਆ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਜਿੱਮੇਵਾਰੀ ਫਗਵਾੜਾ ਕਾਂਗਰਸ ਦੀ ਨਹੀਂ  ਹੋਵੇਗੀ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਅਵਤਾਰ ਸਿੰਘ ਸਰਪੰਚ ਪੰਡਵਾ, ਵਿੱਕੀ ਰਾਣੀਪੁਰ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਸੌਰਵ ਖੁੱਲਰ ਯੂਥ ਪ੍ਰਧਾਨ, ਮੋਨੂੰ ਚੌਧਰੀ ਚੇਅਰਮੈਨ ਕਾਂਗਰਸ ਐਸ.ਸੀ. ਸੈਲ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਫਗਵਾੜਾ ਸ਼ਹਿਰੀ, ਸੁਮਨ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ ਸ਼ਹਿਰੀ, ਕੌਂਸਲਰ ਤਰਨਜੀਤ ਸਿੰਘ ਵਾਲੀਆ, ਦਰਸ਼ਨ ਲਾਲ ਧਰਮਸੋਤ, ਸਤਿਆ ਦੇਵੀ, ਪਰਮਿੰਦਰ ਕੌਰ ਰਘਬੋਤਰਾ, ਰਮਾ ਰਾਣੀ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਸੀਨੀਅਰ ਆਗੂ ਬਲਵੀਰ ਗੌਸਲ, ਇੰਦਰ ਦੁੱਗਲ, ਰਾਮ ਕੁਮਾਰ ਚੱਢਾ, ਸ਼ਵਿੰਦਰ ਨਿਸ਼ਚਲ, ਪ੍ਰਮੋਦ ਜੋਸ਼ੀ, ਸੁਖਪਾਲ ਚਾਚੋਕੀ, ਗੁਰਦਿਆਲ ਸਿੰਘ, ਸੰਜੀਵ ਸ਼ਰਮਾ, ਹਰਵਿੰਦਰ ਸਿੰਘ ਭੋਗਲ, ਗੁਰਮੀਤ ਸਿੰਘ ਬੇਦੀ, ਬੱਬੂ ਭੱਲਾ, ਸੁਭਾਸ਼ ਕਵਾਤਰਾ, ਕਰਨ ਝਿੱਕਾ, ਇੰਦਰਜੀਤ ਪੀਪਾਰੰਗੀ, ਬੋਬੀ ਵੋਹਰਾ, ਕਾਕਾ ਨਾਰੰਗ, ਜਗਜੀਵਨ ਖਲਵਾੜਾ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਅਰਵਿੰਦਰ ਕੌਰ, ਕਮਲਜੀਤ ਕੌਰ, ਰੇਸ਼ਮ ਕੌਰ, ਹਰਕਮਲ ਕੌਰ, ਰੂਪ ਲਾਲ, ਗੁਰਦਿਆਲ ਸਿੰਘ, ਸੁੱਚਾ ਰਾਮ, ਸਤਨਾਮ ਸਿੰਘ, ਸਰਬਜੀਤ ਕੌਰ, ਪਵਨਜੀਤ ਸੋਨੂੰ, ਸੀਮਾ ਰਾਣੀ, ਸ਼ੋਂਕੀ ਰਾਮ, ਸੰਤੋਸ਼ ਰਾਣੀ, ਦੇਸਰਾਜ ਝਮਟ, ਮਲਕੀਤ ਪਾਂਸ਼ਟਾ, ਹਰਨੇਕ ਡੁਮੇਲੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!