Latest

ਜਲੰਧਰ ਵਿਚ ਕੋਰੋਨਾ ਵਾਇਰਸ ਦੇ 45 ਕੇਸ ਆਏ ਸਾਹਮਣੇ, ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 4100 ਤੋਂ ਪਾਰ

ਜਲੰਧਰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ 45 ਕੇਸ ਸਾਹਮਣੇ ਆਏ ਹਨ ਇਹਨਾ ਵਿਚ ਸਭ ਤੋਂ ਜਿਆਦਾ ਕੇਸ ਰਾਮ ਨਗਰ ਤੋ ਆਏ ਹਨ।ਕੈਂਪ ਵਿਚ ਇਕ ਹੀ ਪਰਿਵਾਰ ਦੇ ਅੱਠ ਮੈਂਬਰ ਪਾਜੀਟਿਵ ਆਏ ਹਨ ਅਤੇ ਰਾਮ ਨਗਰ ਵਿਚੋਂ ਇਕ ਹੀ ਪਰਿਵਾਰ ਦੇ 5 ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਸੇਠ ਹੁਕਮ ਚੰਦ ਕਾਲੋਨੀ, ਗਾਂਧੀ ਕੈਪ , ਤੇਜ ਮੋਹਨ ਨਗਰ , ਗੁਰੂ ਨਾਨਕ ਪੁਰਾ, ਨਾਗਰਾ, ਚੰਡੀਗੜ੍ਹ ਮਹੱਲਾ, ਬਸਤੀ ਦਾਨਿਸ਼ਮੰਦਾ, ਹਾਉਸਿੰਗ ਬੋਰਡ ਦੇ ਮਰੀਜ਼ ਸ਼ਾਮਿਲ ਹਨ।

ਇਸ ਤੋਂ ਇਲਾਵਾ ਜਲੰਧਰ ਦੇ ਪਿੰਡਾ ਵਿਚੋ ਸ਼ਾਹਕੋਟ, ਆਦਮਪੁਰ , ਬੋਪਰਾਇ, ਨੂਰਮਹਲ , ਭੋਗਪੁਰ, ਨਕੋਦਰ, ਨਵੀ ਆਬਾਦ, ਫਿਲੋਰ ਤੋ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਹਨ। ਜਲੰਧਰ ਵਿਚ ਹੁਣ 565 ਕੇਸ ਸਾਹਮਣੇ ਆਏ ਹਨ।

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 4100 ਨੂੰ ਪਾਰ ਕਰ ਗਿਆ ਹੈ ਅਤੇ ਕੋਰੋਨਾ ਨਾਲ ਹੁਣ ਤੱਕ 100 ਮੌਤਾਂ ਹੋ ਗਈਆ ਹਨ।ਪੰਜਾਬ ਵਿਚ ਕੋਰੋਨਾ ਵਾਇਰਸ ਦੇ 2700 ਤੋਂ ਵਧੇਰੇ ਮਰੀਜਾ ਠੀਕ ਵੀ ਹੋ ਗਏ ਹਨ।

 

 

Leave a Reply

Your email address will not be published. Required fields are marked *

error: Content is protected !!